WahStatus.Com

ਰੋਜ਼ਾਨਾ ਨਵੇਂ ਸਟੇਟਸ ਪੜ੍ਹਨ ਲਈ ਪੰਜਾਬੀ ਸਟੇਟਸ ਐੱਪ ਇੰਸਟਾਲ ਕਰੋ :

 


Language » Punjabi
2


Language » Punjabi
16


Language » PunjabiLanguage » Punjabi
16


Language » Punjabi

ਗੁਰੂ ਅਮਰ ਦੇਵ ਜੇ ਮੇਹਰ ਕਰੇ, ਜੀ ਸੁਫਲਾ ਜੀਵਨ ਕਰ ਜਾਵੇ।
ਚਰਨਾਂ ਦੀ ਦੇਵੇ ਛੁਹ ਜਿਸ ਨੂੰ, ਉਹ ਸੜਦਾ ਬਲਦਾ ਠਰ ਜਾਵੇ।
ਮੇਹਰਾਂ ਦਾ ਬੱਦਲ ਜੇ ਕਿਧਰੇ, ਮੇਹਰਾਂ ਦੇ ਘਰ ਵਿਚ ਆ ਜਾਵੇ।
ਜਿਸ ਜਿਸ ਹਿਰਦੇ ਤੇ ਵਰ੍ਹ ਜਾਵੇ, ਉਸ ਉਸ ਵਿਚ ਅੰਮ੍ਰਿਤ ਭਰ ਜਾਵੇ।
ਜਿਸ ਖਡੀ ਵਿਚ ਉਹ ਡਿਗਿਆ ਸੀ, ਜੇ ਉਸਦੇ ਦਰ ਕੋਈ ਜਾ ਡਿੱਗੇ।
ਉਹ ਜੂਨ ਜਨਮ ਤੋਂ ਛੁੱਟ ਜਾਵੇ, ਮੁੜ ਫੇਰ ਨਾ ਜਮ ਦੇ ਦਰ ਜਾਵੇ।
ਜੋ ਆਣ ਬਾਉਲੀ ਉਸਦੀ ਵਿਚ, ਇਸ਼ਨਾਨ ਕਰੇ ਤੇ ਧਿਆਨ ਧਰੇ ।
ਜੇ ਪ੍ਰੇਮ ਉਹਦੇ ਵਿਚ ਡੁਬ ਜਾਵੇ, ਤਾਂ ਭਵ ਸਾਗਰ ਤੋਂ ਤਰ ਜਾਵੇ।
ਜੋ ਆਣ ਚੁਰਾਸੀ ਪਾਠ ਕਰੇ, ਓਸ ਦੇ ਚੌਰਾਸੀ ਪੌੜਾਂ ਤੇ।
ਕੱਟ ਫਾਸੀ ਗਲੋਂ ਚੁਰਾਸੀ ਦੀ, ਉਹ ਕਲਗੀਧਰ ਦੇ ਘਰ ਜਾਵੇ।
ਨਹੀਂ ‘ਤੀਰ’ ਜਮਾਂ ਦੇ ਵਸ ਪੈਂਦਾ, ਨਰਕਾਂ ਦੇ ਕੋਲੋਂ ਲੰਘਦਾ ਨਹੀਂ।
ਉਹ ਜੀਵਨ ਪਾਏ ਹਮੇਸ਼ਾਂ ਦਾ, ਜੋ ਇਸ ਦੇ ਦਰ ਤੇ ਮਰ ਜਾਵੇ।Language » Punjabi
9
ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
ਗੱਲਾਂ ਵੱਡੀਆਂ ਵੱਡੀਆਂ ਉਮਰ ਛੋਟੀ,
ਨਾਫ਼ੇ ਵਾਂਙ ਖ਼ੁਸ਼ਬੋ ਖਿਲਾਰ ਦਿੱਤੀ ।
ਚਾਰ ਚੰਦ ਗੁਰਿਆਈ ਨੂੰ ਲਾਏ ਸੋਹਣੇ,
ਸਿੱਖ ਪੰਥ ਦੀ ਸ਼ਾਨ ਸਵਾਰ ਦਿੱਤੀ ।
ਜਿੱਧਰ ਨਿਗ੍ਹਾ ਪਵਿੱਤਰ ਦੇ ਬਾਣ ਛੱਡੇ,
ਓਸੇ ਪਾਸਿਓਂ ਫ਼ਤਹ ਕਰਤਾਰ ਦਿੱਤੀ ।
ਮੁੜੀਆਂ ਸੰਗਤਾਂ ਪਿਛ੍ਹਾਂ ਪੰਜੋਖਰੇ ਤੋਂ,
ਲੀਕ ਸਿਦਕ ਦੀ ਆਪ ‘ਜਹੀ ਮਾਰ ਦਿੱਤੀ ।
ਗੀਤਾ ਅਰਥ ਸੁਣਵਾ ਕਹਾਰ ਕੋਲੋਂ,
ਪੰਡਤ ਹੋਰਾਂ ਦੀ ਤੇਹ ਉਤਾਰ ਦਿੱਤੀ ।
ਪਟਰਾਣੀ ਦੇ ਖੋਲ੍ਹ ਕੇ ਪੱਟ ਦਿਲ ਦੇ,
ਬੈਠ ਪੱਟ ਤੇ ਅੰਸ਼ ਦਾਤਾਰ ਦਿੱਤੀ ।
ਜੇੜ੍ਹੇ ਆਏ ਅਜ਼ਮਾਇਸ਼ਾਂ ਕਰਨ ਵਾਲੇ,
ਬਾਜ਼ੀ ਜਿੱਤ ਕੇ, ਉਨ੍ਹਾਂ ਨੂੰ ਹਾਰ ਦਿੱਤੀ ।
ਸ਼ਰਨ ਆ ਗਿਆ ਦਿਲੋਂ ਜੇ ਕੋਈ ਪਾਪੀ,
ਭੁੱਲ ਓਸ ਦੀ ਮਨੋਂ ਵਿਸਾਰ ਦਿੱਤੀ ।
ਪਾਣੀ ਆਪਣੇ ਖੂਹੇ ਦਾ ਖੋਲ੍ਹ ਕੇ ਤੇ,
ਬੇੜੀ ਡੁੱਬਦੀ ਦਿੱਲੀ ਦੀ ਤਾਰ ਦਿੱਤੀ ।
‘ਸ਼ਰਫ਼’ ਨਿੱਕੀ ਜਹੀ ਉਮਰ ਵਿਚ ਗੁਰੂ ਜੀ ਨੇ,
ਬਰਕਤ ਸੰਗਤਾਂ ਨੂੰ ਬੇਸ਼ੁਮਾਰ ਦਿੱਤੀ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹Language » Punjabi
14


Language » Punjabi
6


Language » Punjabi
10


Language » Punjabi
3
ਮੀਰੀ-ਪੀਰੀ ਦੀਆਂ ਤਲਵਾਰਾਂ
ਮੀਰੀ-ਪੀਰੀ ਦੀਆਂ ਤਲਵਾਰਾਂ ਸਤਿਗੁਰ ਪਾ ਲਈਆਂ
ਧਾਰਾਂ ਸ਼ਾਂਤ ਤੇ ਬੀਰ ਰਸ ਦੀਆਂ ਦਿਲੀਂ ਵਸਾ ਲਈਆਂ
ਤੱਤੀ ਤਵੀ ਦਾ ਸੇਕ ਫੈਲਿਆ ਚਾਰ ਚੁਫੇਰੇ ਸੀ
ਜਬਰ-ਜ਼ੁਲਮ ਨੇ ਸੱਚ-ਧਰਮ ਨੂੰ ਪਾ ਲਏ ਘੇਰੇ ਸੀ
ਮਜ਼ਲੂਮਾਂ ਦੀਆਂ ਸਾਰਾਂ ਕਿਸੇ ਨੇ ਆ ਕੇ ਨਾ ਲਈਆਂ
ਸ਼ਾਂਤ ਰਸ ਵਿੱਚ ਲਾਲੀ ਗੂੜ੍ਹੀ ਪਾਈ ਸ਼ਹੀਦੀ ਨੇ
ਬੀਰ ਰਸ ਦੀ ਮੋਹੜੀ ਆ ਫਿਰ ਲਾਈ ਸ਼ਹੀਦੀ ਨੇ
ਬਿਧੀ ਚੰਦ ਹੋਰਾਂ ਦੀਆਂ ਬਾਹਾਂ ਫਰਕਣ ਲਾ ਲਈਆਂ
ਸ਼ਾਂਤ ਰਸ ਹੈ ਬਲ ਬਖ਼ਸ਼ਦਾ ਰੂਹਾਂ ਖਰੀਆਂ ਨੂੰ
ਬੀਰ ਰਸ ਡੋਲ੍ਹ ਹੈ ਦਿੰਦਾ ਜ਼ਹਿਰਾਂ ਭਰੀਆਂ ਨੂੰ
ਡੌਲ਼ਿਆਂ ਦੀ ਤਾਕਤ ਨੇ ਹੱਥ ਸ਼ਮਸ਼ੀਰਾਂ ਚਾ ਲਈਆਂ
ਗਵਾਲੀਅਰੋਂ ਕਰੀ ਤਿਆਰੀ ਸਤਿਗੁਰ ਆਵਣ ਦੀ
ਆਸ ਕੈਦੀ ਰਾਜਿਆਂ ਦੀ ਟੁੱਟੀ ਮੁਕਤੀ ਪਾਵਣ ਦੀ
ਜਿੱਦਾਂ ਕਿਸੇ ਪਤੰਗਾਂ ਅੱਧ ਅਸਮਾਨੋਂ ਲਾਹ ਲਈਆਂ
‘ਸਤਿਗੁਰਾਂ ਦਾ ਚੋਲਾ ਫੜਕੇ ਜੋ ਬਾਹਰ ਲੰਘ ਜਾਵੇਗਾ’
ਜਹਾਂਗੀਰ ਆਖਿਆ ‘ਉਹੀਓ ਕੈਦੋਂ ਛੱਡਿਆ ਜਾਵੇਗਾ’
ਸਤਿਗੁਰਾਂ ਚੋਲੇ ਤਾਈਂ ਬਵੰਜਾ ਤਣੀਆਂ ਲਾ ਲਈਆਂ
ਭੁੱਲ ਚੁੱਕ ਮੁਆਫ ਕਰਨੀ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏Language » Punjabi
6


Language » Punjabi
11


Language » Punjabi
13


Language » Punjabi
3


Language » Punjabi
1


Language » Punjabi
11
  Next Page ›