ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ
ਲਹਹਿ ਮਹਲੁ ।।
ਭਗਤ ਰਵਿਦਾਸ ਜੀ ਗੁਰਬਾਣੀ ਅੰਦਰ ਨਿਰੰਕਾਰ ਦੇ ਦੇਸ ਦੀ ਗੱਲ ਕਰਦੇ ਹਨ । ਜਿਥੇ ਕੋਈ, ਭਰਮ ਭੈ, ਡਰ ,ਚਿੰਤਾ , ਫਿਕਰ, ਸਹਸਾ ਦੁਖ ਹੀ ਨਹੀ ਹੈ । ਓਥੇ ਤਾਂ ਹਰ ਸਮੇ ਅਨੰਦ ਹੀ ਅਨੰਦ , ਖੁਸੀਆ ਖੈੜੇ ਹੀ ਹਨ । ਨਿਰੰਕਾਰ ਦੇ ਦੇਸ ਨੂੰ ਗੁਰਬਾਣੀ ਅੰਦਰ ਭਗਤ ਰਵਿਦਾਸ ਜੀ, ਨੇ ਬੇਗਮਪੁਰਾ ਸਹਰ ਆਖਿਆ ਹੈ ।
ਬੇਗਮਪੁਰਾ ਤੋ ਭਾਵ ਜਿੱਥੈ ਕੋਈ ਗਮ ਨਹੀ ਹੈ । ਕੋਈ ਚਿੰਤਾ, ਕੋਈ ਫਿਕਰ ਨਹੀ ਹੈ । ਆਉ ਹੁਣ ਆਪਾ ਭਗਤ ਰਵਿਦਾਸ ਜੀ ਤੋ ਨਿਰੰਕਾਰ ਦੇ ਦੇਸ ਵਾਰੇ ਵਿਸਥਾਰ ਨਾਲ ਜਾਣਦੇ ਹਾਂ ਕਿ ਨਿਰੰਕਾਰ ਦੇ ਦੇਸ ਸਹਰ ਵਿੱਚ ਹੋਰ ਕੀ ਕੁੱਝ ਹੁੰਦਾ ਹੈ । ਨਿਰੰਕਾਰ ਦੇ ਦੇਸ ਦਾ ਦਰਵਾਜਾ ਸਾਡੇ ਹਿਰਦੇ ਦੇ ਅੰਦਰਲੇ ਪਾਸੇ ਨੂੰ ਖੁਲਦਾ ਹੈ । ਅਤੇ ਬਾਹਰਲੇ ਪਾਸੇ ਦਾ,ਦਿਸਦੇ ਸੰਸਾਰ ਵੱਲ ਨੂੰ ।
ਬੇਗਮ ਪੁਰਾ ਸਹਰ ਕੋ
ਨਾਉ ।।
ਭਗਤ ਰਵਿਦਾਸ ਜੀ ਫ਼ੁਰਮਾਣ ਕਰਦੇ ਹਨ । ਕਿ ਜਿਸ ਨਿਰੰਕਾਰ ਦੇ ਦੇਸ ਵਿੱਚ ਭਗਤ ਵੱਸਦੇ ਹਨ । ਉਸ ਦੇਸ ਸਹਰ ਦਾ ਨਾਮ ਬੇਗਮਪੁਰਾ ਹੈ । ਭਾਵ ਓਥੈ ਕੋਈ ਗਮ ਨਹੀ ਹੈ ।
ਦੂਖੁ ਅੰਦੋਹੁ ਨਹੀ ਤਿਹਿ
ਠਾਉ।।
ਨਿਰੰਕਾਰ ਦੇ ਦੇਸ ਬੇਗਮਪੁਰਾ ਵਿੱਚ ਕੋਈ ਕਿਸੇ ਕਿਸਮ ਦਾ ਦੁਖ ਤਕਲੀਫ, ਫਿਕਰ, ਡਰ ਭੈ ਚਿੰਤਾ ਨਹੀ ਹੈ ।
ਨਾਂ ਤਸਵੀਸ ਖਿਰਾਜੁ ਨ
ਮਾਲ ।।
ਅੱਗੇ ਕਹਿੰਦੇ , ਜਿਵੇ ਸਾਥੋ ਇੱਥੈ ਸਰਕਾਰ ਸਾਡੇ ਕੋਲੋ ਟੈਕਸ, ਬਿਜਲੀ, ਪਾਣੀ, ਗੈਸ ਆਦਿ ਦੇਣ ਬਦਲੇ, ਬਿਲ ਦੇ ਰੂਪ ਵਿੱਚ ਪੈਸਾ ਵਸੂਲ ਕਰਦੀ ਹੈ ।
ਨਿਰੰਕਾਰ ਦੇ ਦੇਸ ਵਿੱਚ ਓਥੇ ਕਿਸੇ ਪ੍ਰਕਾਰ ਦੇ ਮਾਲ ਲਗਾਨ ਦਾ ਡਰ ਨਹੀ ਹੈ । ਅਸਲ ਵਿੱਚ ਓਥੇ ਮਾਇਆ ਹੈ ਨਹੀ ਹੈ । ਓਥੇ ਤਾਂ ਸਿਰਫ ਸਤ ਹੀ ਹੈ । ਫਿਰ ਲਗਾਨ ਟੈਕਸ ਕਿਸ ਦਾ ਦੇਣਾ ਹੈ ਅਤੇ ਕਿਸ ਨੇ ਲੈਣਾ ਹੈ ।
ਖਉਫੁ ਨ ਖਤਾ ਨ ਤਰਸੁ
ਜਵਾਲੁ।।੧।।
ਅੱਗੇ ਕਹਿੰਦੇ ਜਦੋ ਓਥੈ ਮਾਇਆ ਭਾਵ ਝੂਠ ਹੈ ਹੀ ਨਹੀ ਤਾਂ ਕਿਸੇ ਕਿਸਮ ਦਾ ਭੈ, ਨਾ ਗਲਤੀ ਹੋਣ ਦਾ ਡਰ, ਨਾ ਹੀ ਸਹਸਾ ਫਿਕਰ, ਨਾ ਕੋਈ ਕਿਸੇ ਕਿਸਮ ਦਾ ਘਾਟਾ ਹੈ । ਇੱਥੈ ਮਾਇਆ ਵਿੱਚ ਅਸੀ ਲੋਭ ਮੋਹ, ਹੰਕਾਰ ਕਰਕੇ ਹੀ ਗਲਤ ਕਰਮ ਕਰਦੇ ਹਾਂ। ਇੱਥੇ ਹੀ ਘਾਟਾ ਵਾਧਾ ਹੈ ।
ਅਬ ਮੋਹਿ ਖੂਬ ਵਤਨ ਗਹ
ਪਾਈ ।।
ਭਗਤ ਜੀ ਅੱਗੇ ਕਹਿੰਦੇ, ਮੈ ਹੁਣ ਬਹੁਤ ਹੀ ਸੁੰਦਰ ਦੇਸ ਦਾ ਵਾਸੀ ਹੋ ਗਿਆ ਹਾਂ ।
ਉਹਾਂ ਖੈਰਿ ਸਦਾ ਮੇਰੇ ਭਾਈ ।।
੧।।ਰਹਾਉ।।
ਹੇ ਭਾਈ, ਓਥੈ ਤਾਂ ਸਦਾ ਵਾਸਤੇ ਸਲਾਮਤੀ ਖੁਸੀ ਖੇੜਾ ਅਨੰਦ ਹੀ ਹੈ ।
ਕਾਇਮੁ ਦਾਇਮੁ ਸਦਾ
ਪਾਤਸਾਹੀ ।।
ਓਥੋ ਦੇ ਰਹਿਣ ਵਾਲੇ ਭਗਤਾਂ ਦੀ ਪੱਕੀ, ਸਥਿਰ, ਅਤੇ ਸਦੀਵੀ ਪਾਤਸਾਹੀ ਕਾਇਮ ਹੈ ।
ਦੋਮ ਨ ਸੇਮ ਏਕ ਸੋ
ਆਹੀ ।।
ਅੱਗੇ ਕਹਿੰਦੇ , ਓਥੈ ਕੋਈ ਦੂਜ ਤੀਜ, ਭਾਵ ਮੇਰ ਤੇਰ ਹੈ ਹੀ ਨਹੀ । ਓਥੈ ਤਾਂ ਸਾਰੇ ਭਗਤ ਇਕ ਬਰਾਬਰ ਹਨ । ਓਥੈ ਸਾਰੇ ਭਗਤਾ ਦੀ ਸੋਚ ਇਕ ਹੈ ।
ਆਬਾਦਾਨੁ ਸਦਾ
ਮਸਹੂਰ ।।
ਨਿਰੰਕਾਰ ਦਾ ਦੇਸ ਸਦਾ ਸਦਾ ਵਾਸਤੇ ਆਬਾਦ ਭਾਵ ਵਸਿਆ ਹੋਇਆ ਤੇ ਮਸਹੂਰ ਭਾਵ ਉਘਾ ਹੈ ।
ਊਹਾ ਗਨੀ ਬਸਹਿ
ਮਾਮੂਰ ।।
ਓਥੈ ਸਿਰਫ ਆਤਮ ਗਿਆਨੀ, ਬ੍ਰਹਮ ਗਿਆਨੀ , ਬਿਬੇਕੀ , ਤੱਤ ਗਿਆਨੀ ,ਸਤ ਸੰਤੋਖੀ ,ਅਮੀਰ ਭਗਤ ਵੱਸਦੇ ਹਨ ।
ਤਿਉ ਤਿਉ ਸੈਲ ਕਰਹਿ
ਜਿਉ ਭਾਵੈ ।।
ਓਥੈ ਜਿਸ ਤਰਾ ਭਗਤਾ ਨੂੰ ਚੰਗਾ ਲੱਗਦਾ ਹੈ । ਉਹ ਇਕ ਜਗਾ ਤੋ ਦੂਜੀ ਜਗਾ ਸੈਰ ਕਰ ਸਕਦੇ ਹਨ । ਜਿਵੇ ਅਜ ਵਿਗਿਆਨੀ ਕਦੇ ਚੰਦ, ਕਿਸੇ ਹੋਰ ਮੰਗਲ ਗ੍ਰਹਿ ਤੇ ਜਾਣ ਲਈ ਇੱਛੁਕ ਹਨ । ਕਿ ਓਥੈ ਜਾ ਕੇ ਦੇਖੀਏ ਕਿ ਓਥੈ ਕੀ ਹੈ । ਪਰੇ ਤੇ ਪਰੇ ਜਾਣ ਲਈ ਬਹੁਤ ਉਤਾਵਲੇ ਹਨ । ਪਰ ਵਿਚਾਰੇ ਜਾ ਨਹੀ ਸਕਦੇ । ਇਹਨਾ ਕੋਲ ਓਨੀ ਪਾਵਰ ਸਕਤੀ ਹੀ ਨਹੀ ਹੈ । ਆ ਜਿਹੜਾ ਦਿਸਦਾ ਸੰਸਾਰ ਭਵਸਾਗਰ ਏਹ ਨਿਰੰਕਾਰ ਦੇ ਅੰਦਰ ਹੀ ਹੈ । ਪਰਮੇਸ਼ਰ ਤਾ ਸਰਬਵਿਆਪਕ ਹੈ । ਉਸ ਦਾ ਅੰਤ ਹੈ ਨਹੀ ਹੈ । ਭਗਤ ਕਬੀਰ ਜੀ, ਫੁਰਮਾਨ ਕਰਦੇ ਹਨ ।
ਭਵ ਸਾਗਰ ਸੁਖ ਸਾਗਰ
ਮਾਹੀ ।।
ਜੋ ਇਥੈ ਸੰਸਾਰ ਤੇ ਜੋ ਕੁੱਝ ਘੱਟ ਦਾ ਵਾਪਰਦਾ ਹੈ । ਓਹ ਨਿਰੰਕਾਰ ਦੇ ਦੇਸ ਵਿੱਚੋ ਭਗਤ ਸਭ ਕੁੱਝ ਦੇਖ ਸਕਦੇ ਹਨ । ੳਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ।।
ਮਰਹਮ ਮਹਲ ਨ ਕੋ
ਅਟਕਾਵੈ ।।
ਅੱਗੇ ਭਗਤ ਜੀ ਕਹਿੰਦੇ , ਭਗਤ ਨਿਰੰਕਾਰ ਦੇ ਦੇਸ ਦੇ ਵਾਸੀ ਜਾਣੂ ਹੋਣ ਕਰਕੇ ਓਥੈ ਉਹਨਾ ਨੂੰ ਕੋਈ ਰੋਕ ਟੋਕ ਨਹੀ ਹੈ ।
ਕਹਿ ਰਵਿਦਾਸ ਖਲਾਸ
ਚਮਾਰਾ ।।
ਅੰਤਮ ਪੰਗਤੀਆ ਵਿੱਚ ਭਗਤ ਰਵਿਦਾਸ ਜੀ ਫ਼ੁਰਮਾਣ ਕਰਦੇ ਹਨ ਕਿ ਜੁਤੀਆ ਗਢਣ ਵਾਲਾ , ਜਿਸ ਨੂੰ ਲੋਕ ਚਮਾਰ ਆਖਦੇ ਸੀ । ਓਹ ਤਾਂ ਸੰਸਾਰ ਦੇ ਸਾਰੇ ਬੰਧਨਾ ਤੋ ਮੁਕਤ ਹੋ ਗਿਆ ਹੈ ।
ਜੋ ਹਮ ਸਹਰੀ ਸੁ ਮੀਤ
ਹਮਾਰਾ ।।
ਜੋ ਨਿਰੰਕਾਰ ਦੇ ਇਸ ਦੇਸ ਸਹਰ ਦਾ ਵਾਸੀ ਹੈ । ਓਹ ਮੇਰਾ ਪਰਮ ਮਿੱਤਰ ਹੈ ।
ਸੋ ਜੇਕਰ ਅਸੀ ਨਿਰੰਕਾਰ ਦੇ ਵਾਸੀ ਬਣਨਾ ਚਹੁੰਦੇ ਅਤੇ ਭਰਮ ਰੂਪੀ, ਜਾਲ ਕੱਟ ਕੇ ਸਦਾ ਵਾਸਤੇ ਅਜਾਦ ਹੋਣਾ ਚਹੁੰਦੇ ਹਾਂ ਤਾਂ ਗੁਰਮਿਤ ਗੁਰਬਾਣੀ ਨੂੰ ਸੁਣ ਕੇ ਸਮਝ ਕੇ, ਵੀਚਾਰ ਕੇ, ਮੰਨ ਕੇ, ਬੁੱਝ ਕੇ ਗੁਰ ਗਿਆਨ ਪ੍ਰਾਪਤ ਕਰੀਏ ਅਤੇ ਪਰਮੇਸ਼ਰ ਦੇ ਹੁਕਮ ਭਾਣੈ ਵਿੱਚ ਚੱਲਦੇ ਹੋਏ,ਸਤ ਸੰਤੋਖ ਧਾਰਨ ਕਰਕੇ, ਨਿਮਰਤਾ ਵਿੱਚ ਰਹਿ ਕੇ , ਸਾਰਿਆ ਨਾਲ ਪਿਆਰ ਕਰੀਏ। ਕਿਸੇ ਦਾ ਬੁਰਾ ਕਰਨਾ ਤਾ ਕੀ ਬੁਰਾ ਵੀ ਨਾ ਸੋਚੀਏ । ਫਿਰ ਕੀ ਹੋਵੇਗਾ ।
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ
ਲਹਹਿ ਮਹਲੁ ।।
ਧੰਨਵਾਦ ।🙏
ਭੂਲ ਚੂਕ ਦੀ ਮੁਆਫੀ ਜੀ ।


Related Posts

Leave a Reply

Your email address will not be published. Required fields are marked *