400 ਸਾਲ ਪਹਿਲਾ ਇਸ ਦੁਨੀਆਂ ਤੇ ਆਈ ਸੀ ਜੋਤ ਇਲਾਹੀ ,
ਸ਼ੀਸ ਮਹਿਲ ਅੰਮ੍ਰਿਤਸਰ ਵਿੱਚ ਹੋ ਗਈ ਸੀ ਅਜੀਬ ਰੁਸ਼ਨਾਈ ।
ਮਾਤਾ ਨਾਨਕੀ ਜੀ ਨੂੰ ਸੱਭ ਸੰਗਤ ਨੇ ਆ ਦਿੱਤੀ ਸੀ ਵਧਾਈ ,
ਆਪ ਰੂਹ ਰੱਬ ਦੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਸੀ ਆਈ ।
ਪੁੱਤ ਸਾਡਾ ਤੇਗ ਦਾ ਧਨੀ ਹੋਵੇ ਗਾ ਦੁਖੀਆਂ ਦੇ ਬਣਨਗੇ ਸਹਾਰੇ ,
ਹੱਥ ਵਿੱਚ ਲੈ ਬਾਲ ਨੂੰ ਗੁਰੂ ਹਰਗੋਬਿੰਦ ਜੀ ਨੇ ਸੀ ਬਚਨ ਉਚਾਰੇ ।
ਪਹਿਲਾ ਨਾਮ ਤਿਆਗ ਮੱਲ ਸੀ ਰੱਖਿਆ ਚੋਜ ਸਾਹਿਬ ਦੇ ਨਿਆਰੇ ,
ਤਿਆਗ ਮੱਲ ਦਿਖਾਈ ਬਹਾਦਰੀ ਜੰਗ ਵਿੱਚ ਵੈਰੀ ਚੁਣ-ਚੁਣ ਮਾਰੇ ।
ਤੇਗ ਚਲਦੀ ਦੇਖ ਕੇ ਗੁਰੂ ਜੀ ਕਿਹਾ ਮੇਰੇ ਤੇਗ ਬਹਾਦਰ ਪਿਆਰੇ ,
ਆਗਿਆ ਪਾ ਪਿਤਾ ਦੀ ਪਰਿਵਾਰ ਨਾਲ ਬਕਾਲੇ ਜਾ ਕੀਤੇ ਉਤਾਰੇ ।
ਬੰਦਗੀ ਕੀਤੀ ਅਕਾਲ ਦੀ ਤੇਗ ਬਹਾਦਰ ਜੀ ਵਿਚ ਭੋਰੇ ਦੇ ਜਾਕੇ ,
ਗੁਰਗੱਦੀ ਬਖਸ਼ੀ ਗੁਰੂ ਹਰਿਕ੍ਰਿਸ਼ਨ ਜੀ ਨੇ ਦਿੱਲੀ ਵਿੱਚ ਆ ਕੇ ।
ਮੱਖਣ ਸ਼ਾਹ ਲੁਬਾਣੇ ਗੁਰੂ ਸੀ ਲੱਭਿਆ ਵਿੱਚ ਬਕਾਲੇ ਜਾਕੇ ,
ਹੋਕਾ ਦਿੱਤਾ ਮੱਖਣ ਸ਼ਾਹ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਕੋਠੇ ਤੇ ਆ ਕੇ ।
ਕੀਤਾ ਪਰਚਾਰ ਸੀ ਸਿੱਖੀ ਦਾ ਗੁਰੂ ਜੀ ਨੇ ਦਿਨ ਰਾਤ ਲਾ ਕੇ ,
ਇਕ ਦਿਨ ਗੁਰੂ ਕੋਲ ਕੀਤੀ ਫਰਿਆਦ ਕਸ਼ਮੀਰੀ ਪੰਡਤਾਂ ਨੇ ਆਕੇ ।
ਤਿਲਕ ਜੰਝੂ ਬਚਾ ਲਵੋ ਹਿੰਦੁਸਤਾਨ ਦਾ ਹੁਣ ਤੁਹਾਡੇ ਹੀ ਸਹਾਰੇ ,
ਔਰੰਗਜ਼ੇਬ ਨੇ ਜੁਲਮ ਕਮਾਇਆ ਬਚਾ ਲਵੋ ਅਸੀ ਰੀਣੀ ਸਾਰੇ ।
ਤੁਰ ਪਏ ਹਿੰਦੂ ਧਰਮ ਬਚਾਉਣ ਲਈ ਗੁਰੂ ਤੇਗ ਬਹਾਦਰ ਪਿਆਰੇ ,
ਸ਼ਹਾਦਤ ਦੇ ਕੇ ਹਿੰਦੂ ਧਰਮ ਬਚਾ ਲਿਆ ਚੋਜ ਗੁਰੂ ਦੇ ਨਿਆਰੇ ।
ਜੋਰਾਵਰ ਸਿੰਘ ਕੁਰਬਾਨੀ ਗੁਰੂ ਜੀ ਦੀ ਯਾਦ ਰੱਖਣ ਗੇ ਸਾਰੇ ,
ਜਿਸ ਗੁਰੂ ਦੇ ਪਰਿਵਾਰ ਨੇ ਸ਼ਹਾਦਤ ਦੇ ਐਸੇ ਸੀ ਬੀਜ ਖਿਲਾਰੇ ।
ਜੋਰਾਵਰ ਸਿੰਘ ਤਰਸਿੱਕਾ ।


Related Posts

Leave a Reply

Your email address will not be published. Required fields are marked *