ਇੱਕ ਦਿਨ ਦੋ ਮਿੱਤਰ ਕਾਫੀ ਸਾਲਾਂ ਬਾਅਦ ਇੱਕ ਦੂਜੇ ਨੂੰ ਮਿਲੇ ।
ਇੱਕ ਮਿੱਤਰ ਨੇ ਦੂਜੇ ਨੂੰ ਸਹਿਜੇ ਹੀ ਪੁੱਛ ਲਿਆ, ” ਮਾਂ ਕਿਵੇਂ ਹੈ ?”
ਕੁਝ ਪਲ ਚੁੱਪ ਰਹਿਣ ਤੋਂ ਬਾਅਦ ਦੂਜਾ ਮਿੱਤਰ ਬੋਲਿਆ, ” ਠੀਕ ਆ ਬੱਸ, ਘਰ ਐਵੇਂ ਹੀ ਕਲੇਸ਼ ਜਿਹਾ ਰਹਿੰਦਾ ਸੀ, ਦੋ ਸਾਲ ਤੋਂ ਫਿਰ old age home ਛੱਡ ਦਿੱਤਾ । ਅੱਜ ਉਹਦਾ ਜਨਮ ਦਿਨ ਆ ਮਿਲ ਕੇ ਆਇਆਂ । ”
ਫਿਰ ਉਸਨੇ ਪਹਿਲੇ ਮਿੱਤਰ ਨੂੰ ਪੁੱਛਿਆ, ” ਤੇਰੀ ਮਾਂ ਤੇਰੇ ਕੋਲ ਹੀ ਰਹਿੰਦੀ ?”
ਤਾਂ ਉਸਨੇ ਦਿਲ ਨੂੰ ਛੂਹ ਲੈਣ ਵਾਲਾ ਉੱਤਰ ਦਿੱਤਾ ।
ਉਸਨੇ ਕਿਹਾ ਕਿ “ਮੈਂ ਹਜੇ ਐਨਾ ਸਿਆਣਾ ਤੇ ਵੱਡਾ ਨੀ ਹੋਇਆ ਕਿ ਆਪਣੀ ਮਾਂ ਨੂੰ ਨਾਲ ਰੱਖ ਸਕਾਂ, ਮੈਂ ਹੀ ਮਾਂ ਕੋਲ ਰਹਿ ਰਿਹਾਂ . . . . ਜਨਮ ਤੋਂ ।


Related Posts

11 thoughts on “maa

  1. ਮਾਂ ਧਰਤੀ ਉਤੇ ਪਰਮੇਸ਼ਰ ਦਾ ਭੇਜਿਆ ਹੋਇਆ ਫਰਿਸ਼ਤਾ ਹੈ ਜਿਸ ਨੂੰ ਇਥੇ ਹਰ ਪ੍ਰਕਾਰ ਦੇ ਜੀਵ ਜੰਤੂਆਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ ।

Leave a Reply

Your email address will not be published. Required fields are marked *