ਨਾਮ ਸਿਮਰਨ ਬਾਰੇ ਵਿਚਾਰ ( ਭਾਈ ਵੀਰ ਸਿੰਘ )
ਭਾਈ ਵੀਰ ਸਿੰਘ ਜੀ ਦੀ ਕਲਮ ਤੋਂ ਨਾਮ ਸਿਮਰਨ ਬਾਰੇ ਵਿਚਾਰ
੧. ਵਾਹਿਗੁਰੂ ਗੁਰਮੰਤਰ ਹੈ , ਇਸਦੇ ਸਿਮਰਨ ਨਾਲ ਸਭ
ਕੁਝ ਪ੍ਰਾਪਤ ਹੋ ਜਾਂਦਾ ਹੈ |
੨. ਸਿਮਰਨ ਫੋਕਾ ਸਾਧਨ ਨਹੀਂ , ਇਹ ਪ੍ਰੀਤ ਦੀ ਰੀਤ ਹੈ |
ਨਾਮ ਆਪ ਹੀ ਜਪਣਾ ਪੈਂਦਾ ਹੈ | ਜੇਹਰਾ
ਰੋਟੀ ਖਾਏਗਾ , ਓਹੀ ਰੱਜੇਗਾ|
ਸਿਮਰਨ ਰਸਨਾ ਨਾਲ ਜਪਣਾ ਕਰਨਾ ਹੈ , ਫਿਰ
ਇਹ ਆਪੇ ਹੀ ਹਿਰਦੇ ਵਿਚ ਲਹਿ ਜਾਂਦਾ ਹੈ |
ਨਾਮ ਜਪਨ ਵਾਲੇ ਨੂੰ ਸਬਰ ਤੇ ਨਿਮਰਤਾ ਦੀ ਬੜੀ ਲੋੜ ਹੈ |
੩. ਸਿਮਰਨ ਨਾਲ ਪਹਿਲਾਂ ਮਨ ਦੀ ਮੈਲ ਉਤਰਦੀ
ਹੈ ਤੇ ਇਨਸਾਨ ਬੁਰੇ ਕੰਮ ਕਰਨ ਤੋ ਸੰਕੋਚ ਕਰਦਾ ਹੈ |
੪. ਵਾਹਿਗੁਰੂ – ਵਾਹਿਗੁਰੂ ਕਰਨ ਨਾਲ ਸਾਡੇ ਮਨ ਤੇ ਹਰ ਹਾਲਤ ਵਿਚ ਅਸਰ ਹੁੰਦਾ ਹੈ |
ਇਸ ਨਾਲ ਸਾਡੇ ਵਿਚ ਕੋਮਲਤਾ ਆ ਜਾਂਦੀ ਹੈ ,
ਚੰਗੇ ਮੰਦੇ ਦੀ ਤਮੀਜ ਹੋ ਜਾਂਦੀ ਹੈ ਤੇ ਮਨ ਬੁਰਾਈ ਤੋ ਪ੍ਰਹੇਜ ਕਰਨ ਲਗ ਜਾਂਦਾ ਹੈ |
੫. ਸਿਮਰਨ ਪਹਲਾ ਮੈਂਲ ਕਟਦਾ ਹੈ , ਇਸ ਲਈ ਪਹਿਲਾਂ ਇਸ ਵਿਚ ਮਨ ਨਹੀਂ ਲਗਦਾ |
ਜਦੋ ਮਨ ਨਿਰਮਲ ਹੋ ਜਾਂਦਾ ਹੈ ਤਾ ਸਿਮਰਨ ਵਿਚ ਰਸ ਆਉਣ ਲਗਦਾ ਹੈ , ਫਿਰ ਛਡਨ ਨੂੰ ਦਿਲ ਨਹੀਂ ਕਰਦਾ |
੬. ਮਨ ਚਾਹੇ ਨਾ ਵੀ ਟਿਕੇ , ਨਾਮ ਜਪਣਾ
ਚਾਹਿਦਾ ਹੈ |
ਜੇ ਨਾਮ ਜਾਪਦੇਆਂ ਮਨ ਜਰਾ ਵੀ ਟਿਕ ਜਾਵੇ ਤਾ ਥੋੜੀ ਗਲ ਨਹੀਂ,
ਮਨ ਪੂਰਾ ਵਸ ਤਦ ਆਉਂਦਾ ਜਦ ਵਾਹਿਗੁਰੂ ਦੀ ਪੂਰਨ ਕਿਰਪਾਲਤਾ ਹੋਵੇ |
੭. ਮਨ ਟਿਕੇ ਜਾ ਨਾ ਟਿਕੇ , ਨਾਮ ਜਪਣਾ ਚਾਹਿਦਾ ਹੈ , ਜੋ ਲੱਗੇ ਰਹਿਣਗੇ, ਓਹਨਾ ਲਈ ਓਹ ਸਮਾਂ ਵੀ ਆਵੇਗਾ ,
ਜਦੋ ਮਨ ਦਾ ਟਿਕਾਓ ਪ੍ਰਾਪਤ ਹੋ ਜਾਵੇਗਾ |
ਜੋ ਤੁਰੇ ਰਹਿਣਗੇ , ਭਾਵੇ ਮਧਮ ਚਲ ਹੀ , ਓਹਨਾ ਦੇ ਮੰਜਿਲ ਤੇ ਪਹੁੰਚਣ ਦੀ ਆਸ ਹੋ ਸਕਦੀ ਹੈ |
੮. ਸਿਮਰਨ ਵਿਚ ਸੁਆਦ ਨਹੀਂ ਆਉਂਦਾ ਤਾਂ ਗੁਰੂ ਜਾਣੇ , ਜੋ ਸੁਆਦ ਨਹੀਂ ਦੇਂਦਾ | ਬੰਦੇ ਦਾ ਧਰਮ ਹੈ ਬੰਦਗੀ ਕਰਨਾ|
ਸਦਾ ਰਸ ਤੇ ਹਕ ਨਹੀਂ |
ਰਸ ਤਾਂ ਕਦੇ- ਕਦੇ ਗੁਰੂ ਝਲਕਾਰਾ ਮਾਰ ਕੇ ਦੇ ਦੇਂਦਾ ਹੈ
ਤਾ ਕਿ ਬੱਚੇ ਡੋਲ ਨਾ ਜਾਣ |
੯. ਨਾਮ ਪਾਪ ਤੇ ਦੁਖ ਕਟਦਾ ਹੈ | ਸਿਮਰਨ ਦੇਹ ਨੂੰ ਵੀ ਅਰੋਗ ਕਰਦਾ ਹੈ ਤੇ ਵਾਹਿਗੁਰੂ ਦੇ ਨੇੜੇ ਵੀ ਲੈ ਜਾਂਦਾ
ਹੈ , ਇਸ ਨਾਲ ਅਸੀਂ ਅੰਤਰਮੁਖ ਹੁੰਦੇ ਹਾਂ |
੧੦. ਨਾਮ ਜਾਪਦੇ ਹੋਏ ਨਿਰਮਾਨਤਾ ਵਿਚ ਰਹੋ |
ਨਾਮ ਵੀ ਵਾਹਿਗੁਰੂ ਦੀ ਦਾਤ ਹੈ , ਇਹ ਸਮਝ ਕੇ ਕਰਾਗੇ ਤਾ ਨਿਰਮਾਨਤਾ ਵਿਚ ਰਹਾਗੇ |
ਨਾਮੀ ਪੁਰਖ ਦੀ ਅਰਦਾਸ ਵਿਚ ਸ਼ਕਤੀ ਆ ਜਾਂਦੀ ਹੈ , ਜਦੋ ਕੁਝ ਬਰਕਤ ਆ ਜਾਵੇ ਤਾ ਸਿਖ ਦੁਨੀਆ ਤੋ ਖਬਰਦਾਰ ਰਹੇ ,
ਕਿਓਕਿ ਦੁਨੀਆ ਇਸ ਨੂੰ ਆਪਨੇ ਮਤਲਬ ਲਈ ਵਰਤੇਗੀ |
ਇਸ ਨਾਲ ਆਦਮੀ ਨਾਮ ਤੋ ਟੁਟਦਾ ਹੈ|
੧੧. ਨਾਮ ਜਾਪਦੇ ਹੋਏ ਰਿਧੀਆਂ -ਸਿਧੀਆਂ ਆ ਜਾਂਦੀਆਂ ਹਨ |
ਨਾਮ ਜਪਣ ਵਾਲੇ ਨੇ ਓਹਨਾ ਦੇ
ਵਿਖਾਵੇ ਤੋ ਬਚਨਾ ਹੈ ਤਾ ਕਿ ਹਉਮੇ ਨਾ ਆਵੇ |
ਹਉਮੇ ਆਈ ਤਾ ਨਾਮ ਦਾ ਰਸ ਟੁਟ ਜਾਵੇਗਾ |
੧੨. ਰਿਧੀਆਂ -ਸਿਧੀਆਂ ਵਾਲਾ ਵੱਡਾ ਨਾਈ , ਵੱਡਾ ਓਹ ਹੈ ਜਿਸਨੂ ਨਾਮ ਦਾ ਰਸ ਆਇਆ ਹੈ ਤੇ ਨਾਮ ਜਿਸਦੇ ਜੀਵਨ ਦਾ ਆਧਾਰ ਬਣ ਗਿਆ ਹੈ |
੧੩. ਵਾਹਿਗੁਰੂ ਦਾ ਇਕ ਵਾਰ ਨਾਮ ਲੈ ਕੇ ਜੇ ਫਿਰ .
ਵਾਹਿਗੁਰੂ ਕਹਿਣ ਨੂੰ ਮਨ ਕਰੇ ਤਾ ਇਹ ਸਮਝੋ ਕਿ ਸਿਮਰਨ ਸਫਲ ਹੋ ਰਿਹਾ ਹੈ
ਤੇ ਮੈਲ ਕੱਟ ਰਹੀ ਹੈ |
੧੪. ਰਸਨਾ ਨਾਲ ਇਕ ਵਾਰ ਵਾਹਿਗੁਰੂ ਕਹਿਣ ਤੇ ਜੇ ਦੂਜੀ ਵਾਰ ਕਹਿਣ ਨੂੰ ਜੀ ਕਰੇ ਤਾ ਚਾਰ ਵਾਰ ਵਾਹਿਗੁਰੂ ਦਾ ਸ਼ੁਕਰ ਕਰੋ ,
ਜੋ ਉਸਨੇ ਤੁਹਾਨੂ ਨਾਮ ਬਕਸ਼ਿਆ ਹੈ ਤੇ ਨਾਮ ਪਿਆਰਾ ਲੱਗਾ ਹੈ |
੧੫. ਵਾਹਿਗੁਰੂ ਦਾ ਨਾਮ ਜਪਣਾ ਇਕ ਬੋਹਤ ਵੱਡੀ ਨਿਆਮਤ ਹੈ , ਜੋ ਵਾਹਿਗੁਰੂ ਦੀ ਆਪਣੀ ਮੇਹਰ ਨਾਲ ਪ੍ਰਾਪਤ ਹੁੰਦੀ ਹੈ ,
ਜਦੋ ਵਾਹਿਗੁਰੂ ਜਪੋ ਤਾ ਉਸਦਾ ਸ਼ੁਕਰ ਕਰੋ , ਜੋ ਨਾਮ ਜਪਾ ਰਿਹਾ ਹੈ |
੧੬. ਜਦ ਸੁਰਤ ਚੜਦੀ ਕਲਾ ਵਿਚ ਹੋਵੇ ਤਾ ਮਾਣ ਨਹੀਂ ਕਰਨਾ , ਇਸ ਨੂੰ ਵਾਹਿਗੁਰੂ ਦੀ ਮੇਹਰ ਸਮਝਨਾ ਹੈ |
ਜਦੋਂ ਵਾਹਿਗੁਰੂ ਦਾ ਰਸ ਆਉਣ ਲਗਦਾ ਹੈ ਤਾ ਕਈ ਲੋਕ ਹੰਕਾਰ ਕਰਨ ਲਗ ਪੈਂਦੇ ਹਨ |
ਇਹ ਪਰਮਾਰਥ ਦੇ ਰਸਤੇ
ਵਿਚ ਰੁਕਾਵਟ ਹੈ, ਇਸਤੋ ਬਚਨਾ ਚਾਹਿਦਾ ਹੈ |
੧੭. ਸਿਮਰਨ ਦੇ ਅਭਿਆਸ ਨਾਲ ਤੁਸੀਂ ਪਰਮਾਰਥ ਦੇ ਰਸਤੇ ਤੇ ਤਰੱਕੀ ਕਰ ਰਹੇ ਹੋ ਇਸ ਦੀਆਂ ਇਹ
ਨਿਸ਼ਾਨੀਆਂ ਹਨ :-
ਇਕ ਵਾਰ ਵਾਹਿਗੁਰੂ ਆਖਣ ਤੇ ਫ਼ਿਰ ਵਾਹਿਗੁਰੂ ਕਹਿਣ ਨੂੰ ਜੀ ਕਰੇ
ਨਾਮ ਵਿਚ ਦਿਨ-ਬਦਿਨ ਵਿਸ਼ਵਾਸ਼ ਵਧੇ
ਵਿਕਾਰ ਘਟ ਜਾਣ
ਇਕਾਂਤ ਵਿਚੋ ਰਸ ਆਵੇ
੧੮. ਯਾਦ ਰਹੇ ਨਾਮ ਨੇ ਅੰਤ ਤਕ ਨਾਮ ਜਾਣਾ ਹੈ , ਸੋ ਇਸਦੇ ਜਪਣ ਦੀ ਅੰਤਮ ਸੁਆਸਾਂ ਤਕ ਲੋੜ ਹੈ |


Related Posts

Leave a Reply

Your email address will not be published. Required fields are marked *