ਅੱਜ ਦਿਨਾਂ ਬਾਅਦ ਪੁੱਛਿਆ ਓਏ ਕਲਮ ਨੇ ਹਾਲ ਪੁੱਛਣ ਓ ਲੱਗੀ ਮੈਂਥੋਂ ਬੜੇ ਅਜੀਬ ਜੇ ਸਵਾਲ
,.ਪਿਆਰ ਅਜਕਲ ਜਿਸਮਾ ਦੇ ਉੱਤੇ ਕਿਉਂ ਖੜਾ ਏ
ਦੇਸ਼ ਵਿਚ ਅਜਕਲ ਨਸ਼ਾ ਵਿੱਕਦਾ ਬੜਾ ਏ
ਮਰਨ ਪਿੱਛੋਂ ਭੋਗ ਉੱਤੇ ਹੁੰਦੀਆਂ ਜਲੇਬੀਆਂ
ਭੁੱਖ ਵਿੱਚ ਬਾਪੂ ਦਾ ਸਿਵਾ ਸਿੱਕਦਾ ਬੜਾ ਏ
10 ਫੇਲ ਬੰਦਾ ਉਹ ਬੈਠਾ ਕੁਰਸੀ ਤੇ
ਡਿਗਰੀ ਵਾਲਾ ਨੌਕਰੀ ਲਈ ਲਾਈਨ ਵਿਚ ਖੜਾ ਏ
ਚਿਟੇ ਨਾਲ ਪੁੱਤ ਚਿੱਟਾ ਹੁੰਦਾ ਜਾਂਦਾ ਏ
‌ਬੁੱਢੀ ਮਾ ਉੱਤੇ ਮੈਨੂ ਤਰਸ਼ ਆਉਂਦਾ ਬੜਾ ਏ
ਹਿਟਲਰ ,,ਤੇਰੇ ਸਵਾਲ ਮੈਨੂੰ ਜਾਇਜ਼ ਲੱਗਦੇ
ਪਰ ਪੈਣ ਨਾਂ ਸਮਝ ਇਸ ਚੰਦਰੇ ਜੇ ਜੱਗ ਦੇ
ਐਥੇ ਜੋ ਸੱਚ ਲਿਖੇ ਓਹਨੂੰ ਗਲਤ ਬੋਲਦੇ ਆ
ਸੱਚ ਨੂੰ ਲੋਕ ਅਜਕਲ ਪੈਸੇ ਨਾਲ ਤੋਲਦੇ ਆ
ਮਾਪੇ ਕਹਿੰਦੇ ਸਾਡੇ ਜਵਾਕ ਨੇਟ ਉੱਤੇ ਪੜਦੇ ਆ
ਅੱਧ ਨੰਗੀ ਛਾਤੀ ਵਿਚ ਵੀਡੀਓ ਵਿਚ ਖੜਦੇ ਆ
ਲਿਖ ਲਿਖ ਪਾਉਣ ਦਾ ਕੀ ਫਾਇਦਾ ਮੈਨੂੰ ਝੱਲੀਏ ਸੀ
ਲੋਕ ਕੇਹੜਾ ਮੇਰੇ ਸਟੇਟਸ ਧਿਆਨ ਨਾਲ ਪੜ੍ਹਦੇ ਆ


Related Posts

One thought on “kalam

  1. ਅੱਜ ਤੇਰੀ ਕੱਲ ਮੇਰੀ ਵਾਰੀ ਆ,ਕਹ ਗਏ ਸੱਚ ਸਿਆਣੇ ਇਹ  ਦੁਨੀਆਦਾਰੀ ਆ,ਜਿਹਦੇ ਕਰਮਾ ਚੱ ਜੋ ਲਿਖਿਆ ਅੰਤ ਉਹ ਪਾ ਜਾਣਾ,ਜਦ ਰੱਬ ਦੀ ਹੋ ਗਈ ਮੇਹਰ⌚ਵਕ਼ਤ ਸਾਡਾ ਵੀ ਆ ਜਾਣਾ……..  

Leave a Reply

Your email address will not be published. Required fields are marked *