Sub Categories

ਚੰਦਰਯਾਨ 3 ਨੇ ਚੰਨ ਤੇ ਪਹੁੰਚਦੇ ਹੀ
ਆਪਣਾ ਪਹਿਲਾ ਸੰਦੇਸ਼ ਭੇਜਿਆ…
ਕਿਹਾ, ਧਰਤੀ ਤੇ ਰਹਿੰਦੇ ਕਿਸੇ ਦੇ ਵੀ
ਘਰਵਾਲੇ ਜ਼ਾ ਘਰਵਾਲੀ ਦੀ ਸ਼ਕਲ ਚੰਨ ਨਾਲ ਨਹੀ ਮਿਲਦੀ…🙄



ਗੁਰਦਾਸਪੁਰ ਵਾਲਿਓ ਇੱਕ ਬਾਰਡਰ
ਗੁਰਦਾਸਪੁਰ ਚ ਵੀ ਬਣਾ ਦਿਓ
ਫਿਰ ਸ਼ਾਇਦ ਤਾਰਾ ਬਾਰਡਰ ਟੱਪ ਕੇ
ਗੁਰਦਾਸਪੁਰ ਵੜ੍ਹ ਜਾਵੇ

ਮੈਂ ਕਿਰਾਏ ਦੇ ਮਕਾਨ ਚ ਰਹਿੰਦਾ ਸੀ
ਫਿਰ ਮੈਂ ਆਪਣੇ ਮਕਾਨ ਮਾਲਿਕ ਨੂੰ
dream11 ਬਾਰੇ ਦੱਸਿਆ
ਹੁਣ ਅਸੀਂ ਦੋਵੇਂ ਕਿਰਾਏ ਦੇ ਮਕਾਨ ਚ
ਰਹਿੰਦੇ ਆ

ੴ ਨਾਨਕ ਸਭ ਕੁਛਿ ਤੁਮਰੇ ਹਾਥ ਮੈ ਤੁਮ ਹੀ ਹੋਤ ਸਹਾਇ । ੴ
ੴ ਵਾਹਿਗੁਰੂ ਜੀ ੴ


ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥

ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ
ਗੁਰਿ ਹਾਥੁ ਧਰਿਓ ਮੇਰੈ ਮਾਥਾ ॥
ਜਨਮ ਜਨਮ ਕੇ ਕਿਲਬਿਖ ਦੁਖ ਉਤਰੇ
ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥


ਝੁਕਾ ਲੈਦਾ ਹਾਂ ਆਪਣਾ ਸਿਰ ਦੂਸਰੇ ਧਰਮ ਦੇ ਧਰਮ-ਅਸਥਾਨ ਤੇ ਵੀ,🙏
ਕਿਉਂਕਿ ਮੇਰਾ ਧਰਮ ਮੈਨੂੰ ਦੂਸਰੇ ਧਰਮ ਦਾ ਅਪਮਾਨ ਕਰਨ ਦੀ ਇਜਾਜ਼ਤ ਨੀ ਦਿੰਦਾ,


ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥

ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥
ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥
🌹💢ਸਤਿਨਾਮ ਸ਼੍ਰੀ ਵਾਹਿਗੁਰੂ ਜੀ💢🌹

ਦੇਗ ਤੇਗ ਜਗ ਮੈ ਦੋਉ ਚਲੈ ॥
ਰਾਖ ਆਪ ਮੁਹਿ ਅਉਰੁ ਨ ਦਲੈ ॥
ਤੁਮ ਮਮ ਕਰਹੁ ਸਦਾ ਪ੍ਰਤਿਪਾਰਾ ॥
ਤੁਮ ਸਾਹਿਬ ਮੈ ਦਾਸ ਤਿਹਾਰਾ ॥
ਜਾਨ ਅਪਨਾ ਮੁਝੈ ਨਿਵਾਜ ॥
ਆਪ ਕਰੋ ਹਮਰੇ ਸਭ ਕਾਜ ॥
ਤੁਮ ਹੋ ਸਭ ਰਾਜਨ ਕੇ ਰਾਜਾ ॥
ਆਪੇ ਆਪ ਗਰੀਬ ਨਿਵਾਜਾ ॥
ਦਾਸ ਜਾਨ ਕਰਿ ਕ੍ਰਿਪਾ ਕਰਹੁ ਮੁਹਿ ॥
ਹਾਰ ਪਰਾ ਮੈ ਆਨ ਦ੍ਵਾਰ ਤੁਹਿ ॥
ਅਪਨਾ ਜਾਨ ਕਰੋ ਪ੍ਰਤਿਪਾਰਾ ॥
ਤੁਮ ਸਾਹਿਬ ਮੈ ਕਿੰਕਰ ਥਾਰਾ ॥
ਦਾਸ ਜਾਨ ਦੈ ਹਾਥ ੳਬਾਰੋ ॥
ਹਮਰੇ ਸਭ ਬੈਰਿਨ ਸੰਘਾਰੋ ॥
ਬਚਨ ~ ਪਾਤਸ਼ਾਹੀ ੧੦
ਮੇਜਰ ਸਿੰਘ


ਧੰਨ ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਧੰਨ ਬਾਬਾ ਜੂਜ਼ਾਰ ਸਿੰਘ ਜੀ
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ,
ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ … ਦੀ
ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ


ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ
ਲਹਹਿ ਮਹਲੁ ।।
ਭਗਤ ਰਵਿਦਾਸ ਜੀ ਗੁਰਬਾਣੀ ਅੰਦਰ ਨਿਰੰਕਾਰ ਦੇ ਦੇਸ ਦੀ ਗੱਲ ਕਰਦੇ ਹਨ । ਜਿਥੇ ਕੋਈ, ਭਰਮ ਭੈ, ਡਰ ,ਚਿੰਤਾ , ਫਿਕਰ, ਸਹਸਾ ਦੁਖ ਹੀ ਨਹੀ ਹੈ । ਓਥੇ ਤਾਂ ਹਰ ਸਮੇ ਅਨੰਦ ਹੀ ਅਨੰਦ , ਖੁਸੀਆ ਖੈੜੇ ਹੀ ਹਨ । ਨਿਰੰਕਾਰ ਦੇ ਦੇਸ ਨੂੰ ਗੁਰਬਾਣੀ ਅੰਦਰ ਭਗਤ ਰਵਿਦਾਸ ਜੀ, ਨੇ ਬੇਗਮਪੁਰਾ ਸਹਰ ਆਖਿਆ ਹੈ ।
ਬੇਗਮਪੁਰਾ ਤੋ ਭਾਵ ਜਿੱਥੈ ਕੋਈ ਗਮ ਨਹੀ ਹੈ । ਕੋਈ ਚਿੰਤਾ, ਕੋਈ ਫਿਕਰ ਨਹੀ ਹੈ । ਆਉ ਹੁਣ ਆਪਾ ਭਗਤ ਰਵਿਦਾਸ ਜੀ ਤੋ ਨਿਰੰਕਾਰ ਦੇ ਦੇਸ ਵਾਰੇ ਵਿਸਥਾਰ ਨਾਲ ਜਾਣਦੇ ਹਾਂ ਕਿ ਨਿਰੰਕਾਰ ਦੇ ਦੇਸ ਸਹਰ ਵਿੱਚ ਹੋਰ ਕੀ ਕੁੱਝ ਹੁੰਦਾ ਹੈ । ਨਿਰੰਕਾਰ ਦੇ ਦੇਸ ਦਾ ਦਰਵਾਜਾ ਸਾਡੇ ਹਿਰਦੇ ਦੇ ਅੰਦਰਲੇ ਪਾਸੇ ਨੂੰ ਖੁਲਦਾ ਹੈ । ਅਤੇ ਬਾਹਰਲੇ ਪਾਸੇ ਦਾ,ਦਿਸਦੇ ਸੰਸਾਰ ਵੱਲ ਨੂੰ ।
ਬੇਗਮ ਪੁਰਾ ਸਹਰ ਕੋ
ਨਾਉ ।।
ਭਗਤ ਰਵਿਦਾਸ ਜੀ ਫ਼ੁਰਮਾਣ ਕਰਦੇ ਹਨ । ਕਿ ਜਿਸ ਨਿਰੰਕਾਰ ਦੇ ਦੇਸ ਵਿੱਚ ਭਗਤ ਵੱਸਦੇ ਹਨ । ਉਸ ਦੇਸ ਸਹਰ ਦਾ ਨਾਮ ਬੇਗਮਪੁਰਾ ਹੈ । ਭਾਵ ਓਥੈ ਕੋਈ ਗਮ ਨਹੀ ਹੈ ।
ਦੂਖੁ ਅੰਦੋਹੁ ਨਹੀ ਤਿਹਿ
ਠਾਉ।।
ਨਿਰੰਕਾਰ ਦੇ ਦੇਸ ਬੇਗਮਪੁਰਾ ਵਿੱਚ ਕੋਈ ਕਿਸੇ ਕਿਸਮ ਦਾ ਦੁਖ ਤਕਲੀਫ, ਫਿਕਰ, ਡਰ ਭੈ ਚਿੰਤਾ ਨਹੀ ਹੈ ।
ਨਾਂ ਤਸਵੀਸ ਖਿਰਾਜੁ ਨ
ਮਾਲ ।।
ਅੱਗੇ ਕਹਿੰਦੇ , ਜਿਵੇ ਸਾਥੋ ਇੱਥੈ ਸਰਕਾਰ ਸਾਡੇ ਕੋਲੋ ਟੈਕਸ, ਬਿਜਲੀ, ਪਾਣੀ, ਗੈਸ ਆਦਿ ਦੇਣ ਬਦਲੇ, ਬਿਲ ਦੇ ਰੂਪ ਵਿੱਚ ਪੈਸਾ ਵਸੂਲ ਕਰਦੀ ਹੈ ।
ਨਿਰੰਕਾਰ ਦੇ ਦੇਸ ਵਿੱਚ ਓਥੇ ਕਿਸੇ ਪ੍ਰਕਾਰ ਦੇ ਮਾਲ ਲਗਾਨ ਦਾ ਡਰ ਨਹੀ ਹੈ । ਅਸਲ ਵਿੱਚ ਓਥੇ ਮਾਇਆ ਹੈ ਨਹੀ ਹੈ । ਓਥੇ ਤਾਂ ਸਿਰਫ ਸਤ ਹੀ ਹੈ । ਫਿਰ ਲਗਾਨ ਟੈਕਸ ਕਿਸ ਦਾ ਦੇਣਾ ਹੈ ਅਤੇ ਕਿਸ ਨੇ ਲੈਣਾ ਹੈ ।
ਖਉਫੁ ਨ ਖਤਾ ਨ ਤਰਸੁ
ਜਵਾਲੁ।।੧।।
ਅੱਗੇ ਕਹਿੰਦੇ ਜਦੋ ਓਥੈ ਮਾਇਆ ਭਾਵ ਝੂਠ ਹੈ ਹੀ ਨਹੀ ਤਾਂ ਕਿਸੇ ਕਿਸਮ ਦਾ ਭੈ, ਨਾ ਗਲਤੀ ਹੋਣ ਦਾ ਡਰ, ਨਾ ਹੀ ਸਹਸਾ ਫਿਕਰ, ਨਾ ਕੋਈ ਕਿਸੇ ਕਿਸਮ ਦਾ ਘਾਟਾ ਹੈ । ਇੱਥੈ ਮਾਇਆ ਵਿੱਚ ਅਸੀ ਲੋਭ ਮੋਹ, ਹੰਕਾਰ ਕਰਕੇ ਹੀ ਗਲਤ ਕਰਮ ਕਰਦੇ ਹਾਂ। ਇੱਥੇ ਹੀ ਘਾਟਾ ਵਾਧਾ ਹੈ ।
ਅਬ ਮੋਹਿ ਖੂਬ ਵਤਨ ਗਹ
ਪਾਈ ।।
ਭਗਤ ਜੀ ਅੱਗੇ ਕਹਿੰਦੇ, ਮੈ ਹੁਣ ਬਹੁਤ ਹੀ ਸੁੰਦਰ ਦੇਸ ਦਾ ਵਾਸੀ ਹੋ ਗਿਆ ਹਾਂ ।
ਉਹਾਂ ਖੈਰਿ ਸਦਾ ਮੇਰੇ ਭਾਈ ।।
੧।।ਰਹਾਉ।।
ਹੇ ਭਾਈ, ਓਥੈ ਤਾਂ ਸਦਾ ਵਾਸਤੇ ਸਲਾਮਤੀ ਖੁਸੀ ਖੇੜਾ ਅਨੰਦ ਹੀ ਹੈ ।
ਕਾਇਮੁ ਦਾਇਮੁ ਸਦਾ
ਪਾਤਸਾਹੀ ।।
ਓਥੋ ਦੇ ਰਹਿਣ ਵਾਲੇ ਭਗਤਾਂ ਦੀ ਪੱਕੀ, ਸਥਿਰ, ਅਤੇ ਸਦੀਵੀ ਪਾਤਸਾਹੀ ਕਾਇਮ ਹੈ ।
ਦੋਮ ਨ ਸੇਮ ਏਕ ਸੋ
ਆਹੀ ।।
ਅੱਗੇ ਕਹਿੰਦੇ , ਓਥੈ ਕੋਈ ਦੂਜ ਤੀਜ, ਭਾਵ ਮੇਰ ਤੇਰ ਹੈ ਹੀ ਨਹੀ । ਓਥੈ ਤਾਂ ਸਾਰੇ ਭਗਤ ਇਕ ਬਰਾਬਰ ਹਨ । ਓਥੈ ਸਾਰੇ ਭਗਤਾ ਦੀ ਸੋਚ ਇਕ ਹੈ ।
ਆਬਾਦਾਨੁ ਸਦਾ
ਮਸਹੂਰ ।।
ਨਿਰੰਕਾਰ ਦਾ ਦੇਸ ਸਦਾ ਸਦਾ ਵਾਸਤੇ ਆਬਾਦ ਭਾਵ ਵਸਿਆ ਹੋਇਆ ਤੇ ਮਸਹੂਰ ਭਾਵ ਉਘਾ ਹੈ ।
ਊਹਾ ਗਨੀ ਬਸਹਿ
ਮਾਮੂਰ ।।
ਓਥੈ ਸਿਰਫ ਆਤਮ ਗਿਆਨੀ, ਬ੍ਰਹਮ ਗਿਆਨੀ , ਬਿਬੇਕੀ , ਤੱਤ ਗਿਆਨੀ ,ਸਤ ਸੰਤੋਖੀ ,ਅਮੀਰ ਭਗਤ ਵੱਸਦੇ ਹਨ ।
ਤਿਉ ਤਿਉ ਸੈਲ ਕਰਹਿ
ਜਿਉ ਭਾਵੈ ।।
ਓਥੈ ਜਿਸ ਤਰਾ ਭਗਤਾ ਨੂੰ ਚੰਗਾ ਲੱਗਦਾ ਹੈ । ਉਹ ਇਕ ਜਗਾ ਤੋ ਦੂਜੀ ਜਗਾ ਸੈਰ ਕਰ ਸਕਦੇ ਹਨ । ਜਿਵੇ ਅਜ ਵਿਗਿਆਨੀ ਕਦੇ ਚੰਦ, ਕਿਸੇ ਹੋਰ ਮੰਗਲ ਗ੍ਰਹਿ ਤੇ ਜਾਣ ਲਈ ਇੱਛੁਕ ਹਨ । ਕਿ ਓਥੈ ਜਾ ਕੇ ਦੇਖੀਏ ਕਿ ਓਥੈ ਕੀ ਹੈ । ਪਰੇ ਤੇ ਪਰੇ ਜਾਣ ਲਈ ਬਹੁਤ ਉਤਾਵਲੇ ਹਨ । ਪਰ ਵਿਚਾਰੇ ਜਾ ਨਹੀ ਸਕਦੇ । ਇਹਨਾ ਕੋਲ ਓਨੀ ਪਾਵਰ ਸਕਤੀ ਹੀ ਨਹੀ ਹੈ । ਆ ਜਿਹੜਾ ਦਿਸਦਾ ਸੰਸਾਰ ਭਵਸਾਗਰ ਏਹ ਨਿਰੰਕਾਰ ਦੇ ਅੰਦਰ ਹੀ ਹੈ । ਪਰਮੇਸ਼ਰ ਤਾ ਸਰਬਵਿਆਪਕ ਹੈ । ਉਸ ਦਾ ਅੰਤ ਹੈ ਨਹੀ ਹੈ । ਭਗਤ ਕਬੀਰ ਜੀ, ਫੁਰਮਾਨ ਕਰਦੇ ਹਨ ।
ਭਵ ਸਾਗਰ ਸੁਖ ਸਾਗਰ
ਮਾਹੀ ।।
ਜੋ ਇਥੈ ਸੰਸਾਰ ਤੇ ਜੋ ਕੁੱਝ ਘੱਟ ਦਾ ਵਾਪਰਦਾ ਹੈ । ਓਹ ਨਿਰੰਕਾਰ ਦੇ ਦੇਸ ਵਿੱਚੋ ਭਗਤ ਸਭ ਕੁੱਝ ਦੇਖ ਸਕਦੇ ਹਨ । ੳਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ।।
ਮਰਹਮ ਮਹਲ ਨ ਕੋ
ਅਟਕਾਵੈ ।।
ਅੱਗੇ ਭਗਤ ਜੀ ਕਹਿੰਦੇ , ਭਗਤ ਨਿਰੰਕਾਰ ਦੇ ਦੇਸ ਦੇ ਵਾਸੀ ਜਾਣੂ ਹੋਣ ਕਰਕੇ ਓਥੈ ਉਹਨਾ ਨੂੰ ਕੋਈ ਰੋਕ ਟੋਕ ਨਹੀ ਹੈ ।
ਕਹਿ ਰਵਿਦਾਸ ਖਲਾਸ
ਚਮਾਰਾ ।।
ਅੰਤਮ ਪੰਗਤੀਆ ਵਿੱਚ ਭਗਤ ਰਵਿਦਾਸ ਜੀ ਫ਼ੁਰਮਾਣ ਕਰਦੇ ਹਨ ਕਿ ਜੁਤੀਆ ਗਢਣ ਵਾਲਾ , ਜਿਸ ਨੂੰ ਲੋਕ ਚਮਾਰ ਆਖਦੇ ਸੀ । ਓਹ ਤਾਂ ਸੰਸਾਰ ਦੇ ਸਾਰੇ ਬੰਧਨਾ ਤੋ ਮੁਕਤ ਹੋ ਗਿਆ ਹੈ ।
ਜੋ ਹਮ ਸਹਰੀ ਸੁ ਮੀਤ
ਹਮਾਰਾ ।।
ਜੋ ਨਿਰੰਕਾਰ ਦੇ ਇਸ ਦੇਸ ਸਹਰ ਦਾ ਵਾਸੀ ਹੈ । ਓਹ ਮੇਰਾ ਪਰਮ ਮਿੱਤਰ ਹੈ ।
ਸੋ ਜੇਕਰ ਅਸੀ ਨਿਰੰਕਾਰ ਦੇ ਵਾਸੀ ਬਣਨਾ ਚਹੁੰਦੇ ਅਤੇ ਭਰਮ ਰੂਪੀ, ਜਾਲ ਕੱਟ ਕੇ ਸਦਾ ਵਾਸਤੇ ਅਜਾਦ ਹੋਣਾ ਚਹੁੰਦੇ ਹਾਂ ਤਾਂ ਗੁਰਮਿਤ ਗੁਰਬਾਣੀ ਨੂੰ ਸੁਣ ਕੇ ਸਮਝ ਕੇ, ਵੀਚਾਰ ਕੇ, ਮੰਨ ਕੇ, ਬੁੱਝ ਕੇ ਗੁਰ ਗਿਆਨ ਪ੍ਰਾਪਤ ਕਰੀਏ ਅਤੇ ਪਰਮੇਸ਼ਰ ਦੇ ਹੁਕਮ ਭਾਣੈ ਵਿੱਚ ਚੱਲਦੇ ਹੋਏ,ਸਤ ਸੰਤੋਖ ਧਾਰਨ ਕਰਕੇ, ਨਿਮਰਤਾ ਵਿੱਚ ਰਹਿ ਕੇ , ਸਾਰਿਆ ਨਾਲ ਪਿਆਰ ਕਰੀਏ। ਕਿਸੇ ਦਾ ਬੁਰਾ ਕਰਨਾ ਤਾ ਕੀ ਬੁਰਾ ਵੀ ਨਾ ਸੋਚੀਏ । ਫਿਰ ਕੀ ਹੋਵੇਗਾ ।
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ
ਲਹਹਿ ਮਹਲੁ ।।
ਧੰਨਵਾਦ ।🙏
ਭੂਲ ਚੂਕ ਦੀ ਮੁਆਫੀ ਜੀ ।

ਗਿਆਨੀ ਸੰਤ ਸਿੰਘ ਜੀ ਮਸਕੀਨ ਸ਼ੇਅਰ ਜ਼ਰੂਰ ਕਰੋ ਜੀ
ਜੈਸੇ ਕਣਕ ਬੋਈਏ,ਭੂਸਾ ਤਾਂ ਆਪਣੇ ਆਪ ਮਿਲ ਹੀ ਜਾਂਦਾ ਹੈ,ਭੂਸਾ ਬੋਈਏ ਤਾਂ ਕਣਕ ਨਹੀਂ ਮਿਲਦੀ।ਨਾਮ ਜੱਪਣ ਵਾਲੇ ਅਤੇ ਜਗਤ ਨੂੰ ਨਾਮ ਜੱਪਣ ਦੀ ਪ੍ਰੇਰਣਾ ਦੇਣ ਵਾਲੇ ਅਗਰ ਭਾਵਨਾ ਨਾਲ ਭਰਿਆ ਪਵਿੱਤਰ ਹਿਰਦਾ ਰੱਖਦੇ ਨੇ,ਉਪਜੀਵਕਾ ਤਾਂ ਉਹਨਾਂ ਦੀ ਚੱਲੇਗੀ ਹੀ,ਭੂਸਾ ਤਾਂ ਮਿਲੇਗਾ ਹੀ,ਪਰ ਕਣਕ ਨਾਲ ਵੀ ਉਹ ਆਪਣਾ ਦਾਮਨ ਭਰ ਲੈਣਗੇ,ਪਰਮਾਤਮ ਰਸ ਨਾਲ ਵੀ ਉਹ ਆਪਣਾ ਦਾਮਨ ਭਰ ਲੈਣਗੇ।
ਬੰਗਾਲ ਦੇ ਸੰਤ ਹੋਏ ਨੇ ਸਵਾਮੀ ਰਾਮ ਕ੍ਰਿਸ਼ਨ ਜੀ,ਜੋ ਕਾਲੀ ਮਾਤਾ ਮੰਦਿਰ ਦੇ ਪੁਜਾਰੀ ਸਨ।੧੮ ਰੁਪਏ ਉਸ ਜਮਾਨੇ ਵਿਚ ਉਹਨਾਂ ਦੀ ਤਨਖਾਹ,ਪਰ ਉਨ੍ਹਾਂ ਨੇ ਕਿਰਤ ਨੂੰ ਮੁੱਦਾ ਨਹੀਂ ਸੀ ਰੱਖਿਆ।
ਜਿਸ ਮੰਦਿਰ ਵਿਚ ਮੁਲਾਜ਼ਮ ਸਨ,ਟ੍ਰਸਟੀਆਂ ਤੱਕ ਖ਼ਬਰ ਪੁੱਜੀ ਕਿ ਇਹ ਕੈਸਾ ਪੁਜਾਰੀ ਰੱਖਿਆ ਹੈ,ਠਾਕਰਾਂ ਨੂੰ ਭੋਗ ਲਗਾਉਣ ਤੋਂ ਪਹਿਲਾਂ ਆਪ ਚੱਖ ਲੈਂਦਾ ਹੈ ਔਰ ਜੋ ਫੁੱਲ ਠਾਕਰਾਂ ਨੂੰ ਦੇਣੇ ਹੁੰਦੇ ਹਨ,ਇਕ ਫੁੱਲ ਕੱਢ ਕੇ ਸੁੰਘ ਲੈਂਦਾ ਹੈ ਤੇ ਫਿਰ ਭੇਟ ਕਰਦਾ ਹੈ।
ਮੰਦਿਰ ਦੇ ਟ੍ਰਸਟੀਆਂ ਨੇ ਸਵਾਮੀ ਰਾਮ ਕ੍ਰਿਸ਼ਨ ਨੂੰ ਬੁਲਾਇਆ ਤੇ ਕਿਹਾ, “ਸੁਣਿਆ ਤੂੰ ਪ੍ਰਸਾਦ ਪਹਿਲੇ ਆਪ ਚੱਖਦਾ ਹੈਂ,ਫਿਰ ਠਾਕਰਾਂ ਨੂੰ ਭੋਗ ਲਗਾਉਂਦਾ ਹੈਂ।ਇਕ ਫੁੱਲ ਕੱਢ ਕੇ ਤੂੰ ਪਹਿਲਾਂ ਆਪ ਸੁੰਘਦਾ ਹੈੰ,ਫਿਰ ਠਾਕਰਾਂ ਨੂੰ ਭੇਟ ਕਰਦਾ ਹੈਂ।”
ਰਾਮ ਕ੍ਰਿਸ਼ਨ ਕਹਿਣ ਲੱਗਾ,”ਮੇਰੀ ਮਾਂ ਬੜੇ ਪਿਆਰ ਨਾਲ ਭੋਜਨ ਤਿਆਰ ਕਰਦੀ ਸੀ।ਮੈਨੂੰ ਦੇਣ ਤੋਂ ਪਹਿਲਾਂ ਆਪ ਚੱਖ ਲੈੰਦੀ ਸੀ ਕਿ ਮੇਰੇ ਖਾਣ ਜੋਗਾ ਹੈ ਵੀ ਕਿ ਨਹੀਂ,ਦੇਖ ਲੈੰਦੀ ਸੀ ਕਿ ਨਮਕ ਘੱਟ ਹੈ ਯਾ ਬੇਸਵਾਦੀ ਹੈ,ਮਸਾਲੇ ਠੀਕ ਨੇ? ਤੇ ਫਿਰ ਪਿਆਰ ਨਾਲ ਮੇਰੇ ਅੱਗੇ ਰੱਖਦੀ ਸੀ।ਤੇ ਮੈਂ ਵੀ ਪ੍ਸਾਦ ਪਹਿਲਾਂ ਚੱਖ ਲੈਂਦਾ ਹਾਂ ਕਿ ਠਾਕਰਾਂ ਦੇ ਭੋਗ ਲਗਾਉਣ ਯੋਗ ਹੈ ਵੀ ਕਿ ਨਹੀਂ?”
ਟ੍ਰਸਟੀ ਹੈਰਾਨ ਕਿ ਅੈਸਾ ਪੁਜਾਰੀ ਤਾਂ ਅਸੀਂ ਪਹਿਲੇ ਕਦੀ ਨਹੀਂ ਦੇਖਿਆ। ਫਿਰ ਅੈਸਾ ਵੀ ਦੇਖਿਆ ਗਿਆ ਕਿ ਕਿਸੇ ਦਿਨ ਉਹ ਪੂਜਾ ਕਰਦਾ ਹੈ, ਆਰਤੀ ਉਤਾਰਦਾ ਹੈ,ਸਾਰਾ ਸਾਰਾ ਦਿਨ ਘੰਟੀ ਵਜਾਈ ਜਾ ਰਿਹਾ ਹੈ,ਗਾਈ ਜਾ ਰਿਹਾ ਹੈ ਗੀਤ ਤੇ ਕਿਸੇ ਦਿਨ ਅੈਸਾ ਵੀ ਹੁੰਦਾ ਹੈ,ਪੂਜਾ ਪੂਰੀ ਨਹੀਂ ਹੁੰਦੀ, ਆਰਤੀ ਪੂਰੀ ਨਹੀਂ ਹੁੰਦੀ ਔਰ ਇਕ ਪਾਸੇ ਬੈਠ ਜਾਂਦਾ ਹੈ।
ਇਹ ਸ਼ਿਕਾਇਤ ਵੀ ਟ੍ਰਸ਼ਟੀਆਂ ਤੱਕ ਪਹੁੰਚੀ ਤੇ ਬੁਲਾ ਕੇ ਕਿਹਾ,”ਸੁਣਿਅੈ ਕਿ ਪੂਜਾ ਕਿਸੇ ਕਿਸੇ ਦਿਨ ਅਧੂਰੀ ਛੱਡ ਦਿੰਦੇ ਹੋ,ਔਰ ਕਿਸੇ ਦਿਨ ਸਾਰਾ ਸਾਰਾ ਦਿਨ ਹੀ ਪੂਜਾ ਕਰਦੇ ਰਹਿੰਦੇ ਹੋ।”
ਤੋ ਸਵਾਮੀ ਰਾਮ ਕ੍ਰਿਸ਼ਨ ਜੀ ਕਹਿਣ ਲੱਗੇ,”ਜਦ ਪੂਜਾ ਹੁੰਦੀ ਹੈ ਤੇ ਫਿਰ ਹੁੰਦੀ ਹੈ ਤੇ ਜਦ ਫਿਰ ਨਹੀਂ ਹੁੰਦੀ ਤਾਂ ਮੈਂ ਬੈਠ ਜਾਂਦਾ ਹਾਂ।”
ਬਾਬਾ ਬੁੱਢਾ ਜੀ ਜੈਸੇ ਧੰਨ ਸ੍ਰੀ ਦਰਬਾਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ,ਭਾਈ ਮਨੀ ਸਿੰਘ ਜੈਸੇ ਗ੍ਰੰਥੀ ਔਰ ਸਵਾਮੀ ਰਾਮ ਕ੍ਰਿਸ਼ਨ ਜੈਸੇ ਪੁਜਾਰੀ,ਮੰਦਰਾਂ, ਗੁਰਦੁਆਰਿਆਂ ਦੀ ਸੋਭਾ ਹੁੰਦੇ ਨੇ।ਇਹਨਾਂ ਦੇ ਸਦਕਾ ਲੋਕ ਪ੍ਰਭੂ ਨਾਲ,ਗੁਰੂ ਨਾਲ ਜੁੜਦੇ ਨੇ।ਕਦੀ ਕਦਾਈਂ ਕੋਈ ਫ਼ਕੀਰ ਤਬੀਅਤ ਮਨੁੱਖ ਜਦ ਮਸਜਿਦ ਦਾ ਮੌਲਵੀ ਬਣ ਜਾਂਦਾ ਹੈ ਤਾਂ ਮਸਜਿਦ ਵਾਕਈ ਖ਼ੁਦਾ ਦਾ ਘਰ ਬਣ ਜਾਂਦੀ ਹੈ ਔਰ ਉਸ ਤੋਂ ਲੋਕਾਂ ਨੂੰ ਖ਼ੁਦਾ ਦਾ ਦਰਸ ਮਿਲਦਾ ਹੈ।
ਪੰਡਿਤ ਪੁਜਾਰੀ ਕੈਸਾ ਹੋਣਾ ਚਾਹੀਦਾ ਹੈ,ਮੇਰੇ ਪਾਤਿਸ਼ਾਹ ਕਹਿੰਦੇ ਨੇ :-
‘ਸੋ ਪੰਡਿਤੁ ਜੋ ਮਨੁ ਪਰਬੋਧੈ॥ਰਾਮ ਨਾਮੁ ਆਤਮ ਮਹਿ ਸੋਧੈ॥
ਰਾਮ ਨਾਮ ਸਾਰੁ ਰਸੁ ਪੀਵੈ॥ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ॥’
{ਗਉੜੀ ਸੁਖਮਨੀ ਮ: ੫,ਅੰਗ ੨੭੪}


ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥

ਤੱਤੀ ਵਾਹ ਵੀ ਲੱਗਣ ਨਾ ਦੇਵੇ ।।
ਜਿਨ੍ਹਾਂ ਦਾ ਰਾਖਾ ਆਪ ਹੋ ਗਿਆ ।।
🎼 ਮੇਰਾ ਬਾਜਾਂ ਵਾਲਾ ਪਿਤਾ 🎼
❤️❤️❤️❤️❤️❤️❤️❤️❤️❤️

ਅਸੀ ਰਾਤ ਨੂੰ ਕੀਰਤਨ ਸੋਹਿਲਾ ਸਾਹਿਬ ਨਾਲ ਰੱਖਿਆ ਦੇ ਸ਼ਬਦ ਪੜਦੇ ਹਾ , ਗੁਰ ਕਾ ਸਬਦੁ ਰਖਵਾਰੇ ॥
ਇਸ ਸ਼ਬਦ ਵਿੱਚ ਇਕ ਤੁਕ ਆਉਦੀ ਹੈ
ਰਾਮ ਨਾਮਿ ਮਨੁ ਲਾਗਾ ॥
ਜਮੁ ਲਜਾਇ ਕਰਿ ਭਾਗਾ ॥੧॥
ਇਸ ਤੁਕ ਦੇ ਅਰਥ ਕੀ ਹਨ ?