ਵਿਣੁ ਬੋਲਿਆ ਸਭੁ ਕਿਛੁ ਜਾਣਦਾ

ਕਿਸੁ ਆਗੈ ਕੀਚੈ ਅਰਦਾਸਿ



ਜੇ ਸੇਵਾ ਕਰਨ ਨੂੰ , ਕਿਸੇ ਦਾ ਭਲਾ ਕਰਨ ਨੂੰ, ਨਿਤਨੇਮ ਕਰਨ ਨੂੰ,
ਅਮ੍ਰਿਤ ਵੇਲੇ ਉੱਠਣ ਨੂੰ,
ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ
ਮਨ ਨਹੀਂ ਕਰਦਾ ਤਾ ਸਮਝ ਲੇਣਾ ਮਨ ਅਜੇ ਵੀ ਮੈਲਾ ਹੈ

ਅਰਦਾਸਿ ਨਾਨਕ ਸੁਨਿ
ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥🙏

ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ
ਜੋਤੀ-ਜੋਤਿ ਦਿਵਸ ‘ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ।


ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ

ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ
ਪ੍ਰਕਾਸ਼ ਪੁਰਬ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ


ਇੱਕ-ਇੱਕ ਦਾਣਾ ਚੁਗਣ ਲੱਗੇ, ਪੰਛੀ ਸੋ-ਸੋ ਵਾਰ ਸੀਸ
ਝੁਕਾਵੇ…
_”

100 ਪਦਾਰਥ ਖਾ ਕੇ ਬੰਦਾ ਫੇਰ ਵੀ ਨਾ ਸ਼ੁਕਰ
ਮਨਾਵੇ…!


ਅੱਜ ਦਾ ਵਿਚਾਰ
ਨਾ ਸੋਚ ਏਨਾਂ ਬੰਦਿਆ
ਜਿੰਦਗੀ ਬਾਰੇ ।।
ਜਿਸ ਮਾਲਕ ਨੇ ਇਹ ਜਿੰਦਗੀ ਦਿੱਤੀ ਹੈ
ਉਸ ਨੇ ਵੀ ਤਾਂ ਤੇਰੇ ਬਾਰੇ
ਕੁਝ ਸੋਚਿਆ ਹੋਣਾਂ ।

ੴ ਸਤਿਨਾਮੁ ਕਰਤਾ ਪੁਰਖੁ
ਨਿਰਭਉ ਨਿਰਵੈਰ
ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ
॥ ਜਪੁ ॥
ਆਦਿ ਸਚੁ ਜੁਗਾਦਿ ਸਚੁ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥੧॥

ਨੀਲਾ ਘੋੜਾ ਬਾਂਕਾ ਜੋੜਾ, ਹੱਥ ਵਿਚ ਬਾਜ਼ ਸੁਹਾਏ ਨੇ,
ਚਲੋ ਸਿੰਘੋ ਚੱਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ।


ਕਰਤਾਰ ਕੀ ਸੌਗ਼ੰਦ ਹੈ
ਨਾਨਕ ਕੀ ਕਸਮ ਹੈ
ਜਿਤਨੀ ਬੀ ਹੋ ਗੋਬਿੰਦ ਕੀ
ਵੋਂ ਤਾਰੀਫ਼ ਕਮ ਹੈ॥


ਕਲਗੀਆ ਵਾਲਿਆ ਤੇਰੀਆਂ ਕੁਰਬਾਣੀਆਂ ਦਾ
ਇਹ ਜਗ ਨਹੀਂ ਕਰਜਾ ਉਤਾਰ ਸਕਦਾ
ਆਂਦਰ ਵਾਰਨੀ ਜਿਗਰ ਦੀ ਇੱਕ ਔਖੀ
ਆਂਦਰਾ ਚਾਰ ਨਹੀਂ ਤੇਰੀ ਤਰ੍ਹਾਂ ਵਾਰ ਸਕਦਾ
ਕਲਗੀਆ ਵਾਲਿਆ ਕਰਾ ਕੀ ਸਿਫਤ ਤੇਰੀ
ਕੀ ਕੀ ਕੌਤਕ ਰਚਾ ਗਿਆ ਤੂੰ
ਲਾਲ ਵਾਰਣੇ ਦੀ ਐਸੀ ਤਰਤੀਬ ਸੋਚੀ
ਜੋੜਾ ਜੋੜਾ ਇੱਕ ਬਣਾ ਗਿਆ ਤੂੰ
ਇਕ ਜੋੜਾ ਚਮਕੌਰ ਵਿੱਚ ਵਾਰਨੇ ਲਈ
ਇਕ ਜੋੜਾ ਸਰਹੰਦ ਚਿਣਾ ਗਿਆ ਤੂੰ
ਰੋਸ਼ਨ ਕਰਨ ਲਈ ਭਾਰਤ ਦੇ ਚਾਰ ਕੋਣੇ
ਆਪਣਾ ਚੌਤਰਫਾ ਦੀਵਾਂ ਬੁਝਾ ਗਿਆ ਤੂੰ
ਬਾਜਾਂ ਵਾਲੇ ਨੂੰ ਐਵੇ ਨਹੀਂ ਲੋਕੀ ਯਾਦ ਕਰਦੇ
ਬਾਜਾਂ ਵਾਲੇ ਰੱਬ ਅੱਗੇ ਫਰਿਯਾਦ ਕਰਦੇ
ਮੇਰਾ ਪਿਤਾ ਲੈ ਲੈ ਮੇਰੀ ਮਾਂ ਲੈ ਲੈ
ਭਾਵੇ ਮੇਰੇ ਪੁੱਤ ਲੈ ਲੈ ਭਾਵੇਂ ਮੇਰੀ ਜਾਨ ਲੈ ਲੈ
ਮੇਰੇ ਦੇਸ਼ ਨੂੰ ਤੂੰ ਆਜਾਦ ਕਰਦੇ
ਪੰਥ ਵਸੇ ਮੈਂ ਉਜੜਾ ਮੇਰੇ ਮਨ ਚਾਉ ਘਨੇਰਾ ਜੀ
ਸਾਹਿਬ ਗੁਰੂ ਗੋਬਿੰਦ ਸਿੰਘ ਧੰਨ ਜਿਗਰਾ ਤੇਰਾ ਜੀ ।
ਕਲਗੀਆ ਵਾਲਿਆ ਲਿਖਾ ਕੀ ਸਿਫਤ ਤੇਰੀ
ਕਾਗਜ ਕਲਮ ਤੋ ਤੇਰਾ ਆਕਾਰ ਵੱਡਾ
ਤੇਰੇ ਚੋਜ ਤੇਰੀ ਵਡਿਆਈ ਵੱਡੀ
ਤੇਰੇ ਗੁਣਾ ਦਾ ਚੌਜੀ ਭੰਡਾਰ ਵੱਡਾ
ਧੰਨ ਤੇਰੀ ਕੁਰਬਾਣੀ ਮੇਰੇ ਸਹਿਨਸ਼ਾਹ ਜੀ
ਕੀਤਾ ਸਿਰਾ ਤੂੰ ਵਉਪਾਰ ਵੱਡਾ
ਜੁਗਾ ਜੁਗਾ ਤੱਕ ਨਾ ਲੱਥਣਾ ਖਾਲਸੇ ਤੋ
ਸਿੱਖ ਕੌਮ ਉਤੇ ਤੇਰਾ ਉਧਾਰ ਵੱਡਾ
ਸ਼ਾਨ – ਓ – ਸ਼ੌਕਤ ਉੱਚੀ ਤੇਰੀ ਤਖ਼ਤ ਵੀ ਉੱਚਾ ਕੁੱਲ ਦੁਨੀਆ ਤੋਂ ਤੇਰਾ ਏ ਦਰਬਾਰ ਵੱਡਾ ,
ਦਾਤੇ ਹੋਣਗੇ ਲੱਖ ਇਸ ਦੁਨੀਆਂ ਤੇ ਪਰ ਨਹੀ ਹੋਣਾ ਤੇਰੇ ਜਿਹਾ ਕੋਈ ਦਾਤਾਰ ਵੱਡਾ ,
ਨਾ ਸੀਸ ਝੁਕਾਇਆ ਨਾ ਈਨ ਮੰਨੀ ਕਦੇ ਹੋਣਾ ਤੇਰੇ ਜਿਹਾ ਨਾ ਕੋਈ ਖੁਦ – ਮੁਖਤਾਰ ਵੱਡਾ ,
ਇਨਸਾਨੀਅਤ ਤੇ ਧਰਮ ਨਾ ਬਚਦੇ ਜੱਗ ਤੇ ਜੇ ਨਾ ਬਣਦਾ ਤੂੰ ਆਪ ਮਦਦਗਾਰ ਵੱਡਾ ,
ਤੇਰੀ ਧੰਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ ਕੀਤਾ ਅਨੰਦਪੁਰ ਚ ਸਿਰਾਂ ਦਾ ਵਪਾਰ ਵੱਡਾ,
ਮਾਂ ਵਾਰੀ , ਜੋੜਾ – ਜੋੜਾ ਕਰ ਕੇ ਬੱਚੇ ਵਾਰੇ ਫਿਰ ਪਿਤਾ ਵਾਰ ਕੇ ਕੀਤਾ ਪਰਉਪਕਾਰ ਵੱਡਾ ,
ਸਰਬੰਸ ਲੁਟਾ ਕੇ ਵੀ ਮੁਖੋਂ ਸੀ ਨਾ ਕੀਤੀ ਹੋਣਾ ਕੋਈ ਨਾ ਤੇਰੇ ਜਿਹਾ ਦਿਲਦਾਰ ਵੱਡਾ ,
ਕਈ ਜੁਗਾਂ ਤੱਕ ਨਹੀ ਹੈ ਲੱਥਣਾ ਸਾਥੋਂ ਸਾਰੇ ਜੱਗ ਤੇ ਰਹਿਣਾ ਤੇਰਾ ਉਧਾਰ ਵੱਡਾ ।

ਸਿਰ ਨੀਵਾ ਰੱਖਣ ਨਾਲ ਕਦੇ ਪ੍ਰਮਾਤਮਾ ਨਹੀ ਮਿਲਦਾ….
ੲਿਸ ਲਈ ਮਨ ਦਾ ਨੀਵਾ ਹੋਣਾ ਬਹੁਤ ਜਰੂਰੀ ਹੈ….
ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ….


ਜਿੱਥੇ ਕੋਈ ਸਾਥ ਨਾ ਦੇਵੇ ਤਾਂ
ਉਦਾਸ ਨਾ ਹੋਇਓ , ਕਿਉਂਕਿ ਪਰਮਾਤਮਾ ਤੋਂ ਵੱਡਾ ਕੋਈ ਹਮਸਫ਼ਰ ਨਹੀਂ 🙏🏻🙏🏻🙏🏻

ਮੇਰਾ ਰੱਬ ਪਤਾ ਨਹੀਂ ਕਿਵੇਂ ਪਰਖਦਾ ਹੈ ਮੈਨੂੰ
ਇਮਤਿਹਾਨ ਵੀ ਮੁਸ਼ਕਿਲ ਲੈਂਦਾ ਹੈ ਤੇ
ਹਾਰਨ ਵੀ ਨਹੀਂ ਦਿੰਦਾ
#SOHAL