<Home
Kaur Preet ( View Profile )

ਧੰਨ ਤੇਰੀ ਹੈ ਕਮਾਈ ਰਾਮਦਾਸ,
ਰੁੜ੍ਹ ਰਹੀ ਦੁਨੀਆ ਬਚਾਈ ਰਾਮਦਾਸ।
ਛਤਰ ਤੇਰਾ ਛਾਬੜੀ ਹੀ ਬਣ ਗਈ,
ਅਮਰ ਗੁਰ ਦਿਤੀ ਵਡਾਈ ਰਾਮਦਾਸ।
ਘੁੰਙਣੀਆਂ ਮੋਤੀ ਬਣੇ ਦੁਨੀਆ ਲਈ,
ਕਿਰਤ ਤੇਰੀ ਪ੍ਰਭੁ ਨੂੰ ਭਾਈ ਰਾਮਦਾਸ।
ਰੀਸ ਜਿਸ ਦੀ ਕਰ ਰਿਹਾ ਸਚ ਖੰਡ ਵੀ,
ਉਹ ਨਗਰੀ ਤੂੰ ਵਸਾਈ ਰਾਮਦਾਸ।
ਜੋਤ ਜਗਦੀ ਹੈ ਭੱਲੇ ਗੁਰ ਅਮਰ ਦੀ,
ਸਿਦਕ ਤੇਰੇ ਨੇ ਜਗਾਈ ਰਾਮਦਾਸ।
ਲਛਮੀ ਦਾਸੀ ਤੇਰੇ ਦਰਬਾਰ ਦੀ,
ਦਰ ਤੇਰੇ ਝੁਕਦੀ ਲੁਕਾਈ ਰਾਮਦਾਸ।
ਦੀਨ ਦੁਨੀਆ ਹੈਣ ਤੇਰੇ ਆਸਰੇ,
ਜਮ ਤੋਂ ਹੋਵੀਂ ਸਹਾਈ ਰਾਮਦਾਸ।Language » Punjabi
66

Leave a Reply