<Home
Kaur Preet ( View Profile )

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ🙏🙏
ਜੋਤ ਸਰੂਪ ਅਕਾਲ ਪੁਰਖ ਦਾ ਸਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਬਖ਼ਸ਼ੀ ਗੁਰਾਂ ਨੇ ਬਾਣੀ ਸਾਨੂੰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸਤਿ ਬੋਲਾਂ ਨਾਲ ਸਾਨੂੰ ਹਮੇਸ਼ਾ ਹੀ ਸੱਚ ਦੀ ਸੋਝੀ ਕਰਾਵੇ
ਸਿੱਧੇ ਰਸਤੇ ਪਾਵੇ ਸਾਨੂੰ ਸਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸੋਈ ਸੋਹਦੇ ਵਿੱਚ ਦਰਗਾਹੀ ਜਿਸ ਸੱਚ ਦੀ ਸੋਝੀ ਪਾਈ
ਤਪਦੇ ਹਿਰਦੇ ਠੰਡੇ ਠਾਰ ਕਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸੱਚ ਦਾ ਏਹ ਹੁਕਮ ਹੋਇਆ ਗੁਰੂਆਂ ਦੇ ਮੁੱਖੋਂ ਹੈ ਹੋਇਆ
ਜੁੱਗੋ ਜੁੱਗ ਅਟੱਲ ਰਚੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਭਗਤਾਂ,ਸਿੱਖਾਂ,ਗੁਰੂਆਂ ਤੇ ਭੱਟਾਂ ਦੀ ਬਾਣੀ ‘ਚੋਂ ਸੱਚ ਵਰਤੇ
ਧੰਨ ਹੋਇਆ ਜੀਵਨ ਜੁੜ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਏਕ ਦਾ ਰਸਤਾ,ਸੱਚ ਦਾ ਰਸਤਾ, ਏਕ ਦਾ ਹੀ ਵਰਤੇ ਭਾਣਾ
ਜੋਤ ਇਲਾਹੀ ਪ੍ਰਗਟ ਹੋਈ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਤਨ ਮਨ ਨਿਰਮਲ ਹੋਵੇ ਸੁਣਕੇ ਬਾਣੀ ਦਾ ਜਦ ਪ੍ਰਵਾਹ ਚੱਲੇ
ਨਿਕਲੇ ਕੁਸੱਤ ਮਨੋ ਪੜ੍ਹ ਸੁਣ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਏਕ ਏਕ ਸ਼ਬਦ ਰੂਹਾਨੀਅਤ ਦਾ ਪ੍ਰਤੀਕ ਇਲਾਹੀ ਬਾਣੀ ‘ਚ
ਮਤ ਪਤ ਦਾ ਰਾਖਾ ਬਣਨਾ ਆਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਿਤਕਰਿਆ ਦੀ ਭਾਵਨਾ ਮਿਟਾ ਕੇ ਸੱਚ ਦੀ ਉਪਜ ਜਗਾ ਕੇ
ਸਭਨਾਂ ਨੂੰ ਸਾਂਝਾ ਉਪਦੇਸ਼ ਦੇਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸੇਵਾ ਨਿਭਾਈ ਗੁਰੂ ਅਰਜਨ ਸਤਿਕਾਰ ਨਾਲ ਕਰ ਬਾਣੀ ਕੱਠੀ
ਕਰਾਇਆ ਪ੍ਰਕਾਸ਼ ਹਰਮਿੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
‘ਪੋਥੀ ਸਾਹਿਬ’ ਸਜਾ ਤਖ਼ਤ ਤੇ ਗੁਰੂ ਅਰਜਨ ਥੱਲੇ ਆਸਣ ਲਾਏ
ਸਾਜੇ ਬਾਬਾ ਬੁੱਢਾ ਜੀ ਪਹਿਲੇ ਮੁਖੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਦਸਵੀਂ ਜੋਤ ਕੀਤਾ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਜ ਕੇ
ਝੁਕਾਵੇ ‘ਸੰਦੀਪ’ ਸਦਾ ਸੀਸ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਸੰਦੀਪ ਕੌਰ ਚੀਮਾ✍️Language » Punjabi
6

Leave a Reply