ਕਲਗੀਆ ਵਾਲਿਆ ਤੇਰੀਆਂ ਕੁਰਬਾਣੀਆਂ ਦਾ
ਇਹ ਜਗ ਨਹੀਂ ਕਰਜਾ ਉਤਾਰ ਸਕਦਾ
ਆਂਦਰ ਵਾਰਨੀ ਜਿਗਰ ਦੀ ਇੱਕ ਔਖੀ
ਆਂਦਰਾ ਚਾਰ ਨਹੀਂ ਤੇਰੀ ਤਰ੍ਹਾਂ ਵਾਰ ਸਕਦਾ
ਕਲਗੀਆ ਵਾਲਿਆ ਕਰਾ ਕੀ ਸਿਫਤ ਤੇਰੀ
ਕੀ ਕੀ ਕੌਤਕ ਰਚਾ ਗਿਆ ਤੂੰ
ਲਾਲ ਵਾਰਣੇ ਦੀ ਐਸੀ ਤਰਤੀਬ ਸੋਚੀ
ਜੋੜਾ ਜੋੜਾ ਇੱਕ ਬਣਾ ਗਿਆ ਤੂੰ
ਇਕ ਜੋੜਾ ਚਮਕੌਰ ਵਿੱਚ ਵਾਰਨੇ ਲਈ
ਇਕ ਜੋੜਾ ਸਰਹੰਦ ਚਿਣਾ ਗਿਆ ਤੂੰ
ਰੋਸ਼ਨ ਕਰਨ ਲਈ ਭਾਰਤ ਦੇ ਚਾਰ ਕੋਣੇ
ਆਪਣਾ ਚੌਤਰਫਾ ਦੀਵਾਂ ਬੁਝਾ ਗਿਆ ਤੂੰ
ਬਾਜਾਂ ਵਾਲੇ ਨੂੰ ਐਵੇ ਨਹੀਂ ਲੋਕੀ ਯਾਦ ਕਰਦੇ
ਬਾਜਾਂ ਵਾਲੇ ਰੱਬ ਅੱਗੇ ਫਰਿਯਾਦ ਕਰਦੇ
ਮੇਰਾ ਪਿਤਾ ਲੈ ਲੈ ਮੇਰੀ ਮਾਂ ਲੈ ਲੈ
ਭਾਵੇ ਮੇਰੇ ਪੁੱਤ ਲੈ ਲੈ ਭਾਵੇਂ ਮੇਰੀ ਜਾਨ ਲੈ ਲੈ
ਮੇਰੇ ਦੇਸ਼ ਨੂੰ ਤੂੰ ਆਜਾਦ ਕਰਦੇ
ਪੰਥ ਵਸੇ ਮੈਂ ਉਜੜਾ ਮੇਰੇ ਮਨ ਚਾਉ ਘਨੇਰਾ ਜੀ
ਸਾਹਿਬ ਗੁਰੂ ਗੋਬਿੰਦ ਸਿੰਘ ਧੰਨ ਜਿਗਰਾ ਤੇਰਾ ਜੀ ।
ਕਲਗੀਆ ਵਾਲਿਆ ਲਿਖਾ ਕੀ ਸਿਫਤ ਤੇਰੀ
ਕਾਗਜ ਕਲਮ ਤੋ ਤੇਰਾ ਆਕਾਰ ਵੱਡਾ
ਤੇਰੇ ਚੋਜ ਤੇਰੀ ਵਡਿਆਈ ਵੱਡੀ
ਤੇਰੇ ਗੁਣਾ ਦਾ ਚੌਜੀ ਭੰਡਾਰ ਵੱਡਾ
ਧੰਨ ਤੇਰੀ ਕੁਰਬਾਣੀ ਮੇਰੇ ਸਹਿਨਸ਼ਾਹ ਜੀ
ਕੀਤਾ ਸਿਰਾ ਤੂੰ ਵਉਪਾਰ ਵੱਡਾ
ਜੁਗਾ ਜੁਗਾ ਤੱਕ ਨਾ ਲੱਥਣਾ ਖਾਲਸੇ ਤੋ
ਸਿੱਖ ਕੌਮ ਉਤੇ ਤੇਰਾ ਉਧਾਰ ਵੱਡਾ
ਸ਼ਾਨ – ਓ – ਸ਼ੌਕਤ ਉੱਚੀ ਤੇਰੀ ਤਖ਼ਤ ਵੀ ਉੱਚਾ ਕੁੱਲ ਦੁਨੀਆ ਤੋਂ ਤੇਰਾ ਏ ਦਰਬਾਰ ਵੱਡਾ ,
ਦਾਤੇ ਹੋਣਗੇ ਲੱਖ ਇਸ ਦੁਨੀਆਂ ਤੇ ਪਰ ਨਹੀ ਹੋਣਾ ਤੇਰੇ ਜਿਹਾ ਕੋਈ ਦਾਤਾਰ ਵੱਡਾ ,
ਨਾ ਸੀਸ ਝੁਕਾਇਆ ਨਾ ਈਨ ਮੰਨੀ ਕਦੇ ਹੋਣਾ ਤੇਰੇ ਜਿਹਾ ਨਾ ਕੋਈ ਖੁਦ – ਮੁਖਤਾਰ ਵੱਡਾ ,
ਇਨਸਾਨੀਅਤ ਤੇ ਧਰਮ ਨਾ ਬਚਦੇ ਜੱਗ ਤੇ ਜੇ ਨਾ ਬਣਦਾ ਤੂੰ ਆਪ ਮਦਦਗਾਰ ਵੱਡਾ ,
ਤੇਰੀ ਧੰਨ ਕੁਰਬਾਨੀ ਮੇਰੇ ਸ਼ਹਿਨਸ਼ਾਹ ਜੀ ਕੀਤਾ ਅਨੰਦਪੁਰ ਚ ਸਿਰਾਂ ਦਾ ਵਪਾਰ ਵੱਡਾ,
ਮਾਂ ਵਾਰੀ , ਜੋੜਾ – ਜੋੜਾ ਕਰ ਕੇ ਬੱਚੇ ਵਾਰੇ ਫਿਰ ਪਿਤਾ ਵਾਰ ਕੇ ਕੀਤਾ ਪਰਉਪਕਾਰ ਵੱਡਾ ,
ਸਰਬੰਸ ਲੁਟਾ ਕੇ ਵੀ ਮੁਖੋਂ ਸੀ ਨਾ ਕੀਤੀ ਹੋਣਾ ਕੋਈ ਨਾ ਤੇਰੇ ਜਿਹਾ ਦਿਲਦਾਰ ਵੱਡਾ ,
ਕਈ ਜੁਗਾਂ ਤੱਕ ਨਹੀ ਹੈ ਲੱਥਣਾ ਸਾਥੋਂ ਸਾਰੇ ਜੱਗ ਤੇ ਰਹਿਣਾ ਤੇਰਾ ਉਧਾਰ ਵੱਡਾ ।


Related Posts

Leave a Reply

Your email address will not be published. Required fields are marked *