ਖਾਲਸਾ
ਗੂੰਜਦੇ ਜੈ ਕਾਰੇ ਤੇ ਨਗਾਰੇ ਵਜਦੇ .
ਜੰਗ ਵਿਚ ਗੁਰੂ ਕੇ ਪਿਆਰੇ ਗਜਦੇ .
ਬੋਲੇ ਸੋ ਨਿਹਾਲ ਹੈ ਬੁਲਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਵਧਿਆ ਜ਼ੁਲਮ ਮਚੀ ਹਾਹਾਕਾਰ ਸੀ .
ਕਹਿਰ ਕਮਾਉਂਦੀ ਓਦੋਂ ਸਰਕਾਰ ਸੀ .
ਦਸਮ ਪਿਤਾ ਦਾ ਲੋਕੋ ਖੂਨ ਖੌਲਿਆ .
ਖਾਲਸਾ ਸਜਾਉਣਾ ਗੁਰੂ ਮੁੱਖੋਂ ਬੋਲਿਆ .
ਜ਼ੁਲਮ ਖਿਲਾਫ ਆਵਾਜ਼ ਉਠਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਵੈਸਾਖੀ ਵਾਲੇ ਦਿਨ ਪੂਰਾ ਕੱਠ ਕਰਿਆ .
ਸੰਗਤਾਂ ਦੇ ਸਾਹਮਣੇ ਸੀ ਮਤਾ ਧਰਿਆ .
ਬਾਟੇ ਵਿਚ ਅੰਮ੍ਰਿਤ ਪਾਇਆ
ਗੁਰਾਂ ਨੇ .
ਆਪਣੇ ਹੀ ਹੱਥੀਂ ਸੀ ਛਕਾਇਆ
ਗੁਰਾਂ ਨੇ .
ਨਵੀਂ ਫੌਜ ਗੁਰੂ ਹੈ , ਸਜਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ
ਖਾਲਸਾ .
ਭੀੜ ਪਵੇ ਚੀਮਾਂ ਸਦਾ ਮੂਹਰੇ ਖੜਦਾ .
ਸੀਸ ਬਿਨਾਂ ਸੂਰਮਾ ਹੈ ਦੇਖੋ ਲੜਦਾ .
ਜਾਤ ਪਾਤ ਭੁੱਲ ਲਾਉਂਦਾ ਗਲੇ ਸਭ ਨੂੰ .
ਆਪਣਾ ਹੀ ਜਾਣਦਾ ਇਹ ਸਾਰੇ ਜੱਗ ਨੂੰ .
ਦੁਨੀਆਂ ਚ ਲੰਗਰ ਹੈ ਲਾਉਂਦਾ ਖਾਲਸਾ .
ਗੁਰੂ ਮੂਹਰੇ ਸੀਸ ਹੈ ਨਿਵਾਉਂਦਾ ਖਾਲਸਾ .
ਅਮਰਜੀਤ ਚੀਮਾਂ


Related Posts

Leave a Reply

Your email address will not be published. Required fields are marked *