ਗੁਰੂ ਵੱਲ ਪਿੱਠ ਕਰ ਕੇ ਜਦੋ ਸੈਲਫੀਆਂ ਅਸੀਂ ਲੈਂਦੇ ਹਾਂ ,,,
ਹੋ ਰਹੇ ਕੀਰਤਨ ਤੇ ਜਦੋਂ ਪਾਠ ਕਰਨ ਲਈ ਬਹਿੰਦੇ ਹਾਂ ,,,
ਖਲੋ ਕੇ ਸਰੋਵਰ ਦੇ ਕੰਢੇ ਕੈਮਰੇ ਸਾਹਮਣੇ, ਮੂੰਹ ਵੰਨ ਸੁਵੰਨਾ ਤੂੰ ਬਣਾਇਆ ਏ?
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
ਮੱਸਿਆ, ਸੰਗਰਾਂਦਾਂ ਉੱਤੇ ਗਰੂਦੁਆਰੇ ਜੋ ਤੂੰ ਵੰਡ ਲਏ ,,,
ਵਰਤ ਕੇ ਆਪਣੀ ਸਿਆਣਪ ਗੁਰੂ ਦੇ ਲਿੱਖੇ ਬੋਲ ਵੀ ਤੂੰ ਭੰਡ ਲਏ ,,,
ਹੱਥ ਵਿਚ ਗੁਟਕਾ ਸਾਹਿਬ, ਫੋਨ ਕੰਨ ਨਾਲ ਤੂੰ ਲਗਾਇਆ ਏ ,,,
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
10 ਮਿੰਟਾਂ ਵਿਚ ਲਾਵਾਂ, 5-5 ਘੰਟੇ ਦਾਰੂ ਪੈਲਸਾਂ ਵਿਚ ਚਲਦੀ ,,,
ਨੱਚੇ ਭੈਣਾਂ ਨਾਲ, ਓਥੇ ਕਿਓਂ ਨਹੀਂ ਹੁੰਦੀ ਤੈਨੂੰ ਜਲਦੀ?
ਭੁੱਲ ਮਰਿਆਦਾ, ਨੂੰਹ ਦਾ ਮੇਕਅਪ ਲੱਖਾਂ ਦਾ ਕਰਾਇਆ ਏ ,,,
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*
ਵਹਿਮ ਦਿਲ ਵਿਚ ਰੱਖਿਆ ਕਿਉਂ ਵੀਰਵਾਰ ਸ਼ਨੀਵਾਰ ਦਾ ,,,
ਮਿਲਦਾ ਹੈ ਮੁਕੱਦਰਾਂ ਵਿਚ ਲਿਖਿਆ,
ਨਾ ਜਾਦੂ ਟੂਣਾ ਕੰਮ ਕਿਸੇ ਦਾ ਵਿਗਾੜਦਾ ,,
ਆਖਦਾ ਏ *”ਵਾਹਿਗੁਰੂ”*, ਕਿਉਂ ਮਾਇਆ ਪਿੱਛੇ ਆਪਣਾ ਆਪ ਤੂੰ ਗਵਾਇਆ ਏ?
*ਮਾਫ਼ ਕਰੀਂ ਸਿੱਖਾ, ਸਾਨੂੰ ਇਹ ਕਿਹੜੇ ਗੁਰੂ ਨੇ ਸਿਖਾਇਆ ਏ?*

Related Posts

4 thoughts on “maaf kri sikha

Leave a Reply

Your email address will not be published. Required fields are marked *